Corona Virus
ਕੋਰੋਨਾ ਵਾਇਰਸ ਦੇ ਵੱਧਦੇ ਅਸਰ ਨੂੰ ਦੇਖ ਹੁਣ ਜਾਨਵਰਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨੇਸ਼ਨ, ਰੂਸ ਦੁਆਰਾ ਬਣਾਈ ਗਈ ਪਹਿਲੀ ਵੈਕਸੀਨ

ਕੋਰੋਨਾ ਵਾਇਰਸ ਦੀ ਕਹਿਰ ਇੰਨਾ ਵੱਧ ਗਿਆ ਹੈ ਕਿ ਇਸ ਦਾ ਅਸਰ ਹੁਣ ਜਾਨਵਰਾਂ ਨੂੰ ਵੀ ਝੱਲਣਾ ਪੈ ਰਿਹਾ ਹੈ। ਇਸ ਦਾ ਅਸਰ ਮਨੁੱਖ ਤੇ ਤਾਂ ਹੋ ਹਿ ਰਿਹਾ ਸੀ ਨਾਲ ਹੀ ਹੁਣ ਇਸ ਦਾ ਅਸਰ ਜਾਨਵਰਾਂ ਤੇ ਵੀ ਤੇਜ਼ੀ ਨਾਲ ਹੋ ਰਿਹਾ ਹੈ। ਇਸ ਲਈ ਇਸ ਚੀਜ ਨੂੰ ਧਿਆਨ ‘ਚ ਰੱਖਦੀਆਂ ਜਾਨਵਰਾਂ ਲਈ ਵੀ ਕੋਰੋਨਾ ਵੈਕਸੀਨ ਤਿਆਰ ਕੀਤੀ ਗਈ ਹੈ। ਇਸ ‘ਚ ਰੂਸ ਨੇ ਪਹਿਲੀ ਵਾਰ ਜਾਨਵਰਾਂ ਲਈ ਕੋਰੋਨਾ ਵੈਕਸੀਨ ਤਿਆਰ ਕੀਤੀ ਹੈ। ਰੂਸ ਦੁਆਰਾ ਜਾਨਵਰਾਂ ਲਈ ਬਣਾਈ ਗਈ ਵੈਕਸੀਨ ਦਾ ਨਾਮ Carnivac-Cov ਹੈ। ਬੁੱਧਵਾਰ ਨੂੰ ਦੇਸ਼ ਦੇ ਖੇਤੀ ਮਾਮਲਿਆਂ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਕੋਰੋਨਾ ਵਾਇਰਸ ਦੇ ਤਿੰਨ ਟੀਕੇ ਰੂਸ ਕੋਲ ਪਹਿਲਾ ਤੋਂ ਹੀ ਉਪਲਬਧ ਹਨ, ਜਿਨ੍ਹਾਂ ‘ਚੋ ਮਸ਼ਹੂਰ ਵੈਕਸੀਨ ਸਪੁਤਨਿਕ-ਵੀ ਹੈ। ਇਸ ਦੌਰਾਨ ਮਾਸਕੋ ਵੱਲੋਂ ਦੋ ਹੋਰ ਵੈਕਸੀਨ ਜਿਨ੍ਹਾਂ ਦੇ ਨਾਮ ਹਨ ਐਪੀਵੈਕ ਕੋਰੋਨਾ ਤੇ ਕੋਵੀਵੈਕ ਨੂੰ ਵੀ ਐਂਮਰਜੈਂਸੀ ਮਨਜ਼ੂਰੀ ਦਿੱਤੀ ਗਈ ਹੈ। ਜੋ ਇਹ ਜਾਨਵਰਾਂ ਲਈ ਕੋਰੋਨਾ ਵੈਕਸੀਨ ਕਾਰਨੀਵੈਕ- ਕੋਵ ਕੋਜੇਲਖੋਨਾਜੋਰ ਦੀ ਹੀ ਇਕ ਇਕਾਈ ਵੱਲੋਂ ਵਿਕਸਤ ਕੀਤੀ ਗਈ ਹੈ। ਇਹ ਵੈਕਸੀਨ ਇਸ ‘ਚ ਕੁੱਤਿਆਂ, ਬਿੱਲੀਆਂ, ਆਰਕਟਿਕ ਲੋਮੜੀਆਂ, ਮਿੰਕ ਤੇ ਹੋਰ ਜਾਨਵਰਾਂ ਨੂੰ ਸ਼ਾਮਲ ਹਨ। ਜਿਨ੍ਹਾਂ ਜਾਨਵਰਾਂ ਨੂੰ ਟੀਕਾ ਲਗਾਇਆ ਗਿਆ ਹੈ ਉਨ੍ਹਾਂ ਸਭ ‘ਚ ਕੋਰੋਨਾ ਵਾਇਰਸ ਲਈ ਐਂਟੀਬਾਡੀ ਵਿਕਸਤ ਹੋਈ ਹੈ। ਇਸ ਦੀ ਪ੍ਰਤੀਰੱਖਿਆ ਛੇ ਮਹੀਨੇ ਤਕ ਰਹਿੰਦੀ ਹੈ। ਇਸ ਵੈਕਸੀਨ ਦਾ ਵੱਡਾ ਪੈਮਾਨੇ ‘ਤੇ ਉਤਪਾਦਨ ਅਪ੍ਰੈਲ ‘ਚ ਸ਼ੁਰੂ ਹੋ ਸਕਦਾ ਹੈ।