Connect with us

India

ਅਨੁਪਮ ਖੇਰ ‘ਤੇ ਭੜਕੇ ਰਵਨੀਤ ਸਿੰਘ ਬਿੱਟੂ, ਭਾਜਪਾ ਤੋਂ ਬਾਹਰ ਕੱਢਣ ਦੀ ਕੀਤੀ ਮੰਗ

Published

on

02 ,ਜੁਲਾਈ : ਅਨੁਪਮ ਖੇਰ ਵਲੋਂ 1 ਜੁਲਾਈ ਨੂੰ ਟਵੀਟ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਬੁਲਾਰੇ ਦੇ ਸੰਬੋਧਨ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਪੰਕਤੀ ਦਾ ਪ੍ਰਯੋਗ ਕੀਤਾ ਗਿਆ ਸੀ।



ਜਿਸ ਉਤੇ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਭੜਕ ਗਏ ਅਤੇ ਓਹਨਾ ਨੇ ਟਵੀਟ ਕਰਕੇ ਅਨੁਪਮ ਖੇਰ ਉਤੇ ਤੰਜ ਕਸੇ।

ਹੋਏ ਕਿਹਾ ” ਕਿਸੇ ਵਿਅਕਤੀ ਦੇ ਸੰਬੋਧਨ ਲਈ ਅਨੁਪਮ ਖੇਰ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਬਾਣੀ ਦੀ ਪੰਕਤੀ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਨ। ਅਜਿਹਾ ਕਰਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਬਿੱਟੂ ਨੇ ਤੰਜ ਕਸਦੇ ਹੋਏ ਕਿਹਾ ਸਿੱਖ ਧਰਮ ਦੇ ਮਜ਼ਬੂਤ ਅਕਸ ਨੂੰ ਫਿਕਾਕਰਨ ਲਈ ਇਹ ਆਰਐਸਐਸ ਦੀ ਬੋਲੀ ਹੈ । ਬਿੱਟੂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮੰਗ ਕੀਤੀ ਹੈ ਕਿ ਅਨੁਪਮ ਖੇਰ ਅਜਿਹੇ ਕਾਰਜ ਲਈ ਮੁਆਫੀ ਮੰਗਣ ਅਤੇ ਇਸਦੇ ਨਾਲ ਹੀ ਅਨੁਪਮ ਖੇਰ ਅਤੇ ਉਸਦੀ ਪਤਨੀ ਕਿਰਨ ਖੇਰ ਨੂੰ ਭਾਜਪਾ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ । “