Punjab
ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਚੰਡੀਗੜ੍ਹ ‘ਚ ਮੇਅਰ ਚੋਣ ਨੂੰ ਲੈ ਕੇ ਬੀਜੇਪੀ ਤੇ ਕੀਤਾ ਵੱਡਾ ਹਮਲਾ

19 ਜਨਵਰੀ 2024: ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਇਸ ਮੌਕੇ ਉਨਾਂ ਜਿੱਥੇ ਪਾਰਟੀ ਪ੍ਰਤੀ ਵਰਕਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਤੇ ਨਰਾਜ਼ਗੀਆਂ ਨੂੰ ਦੂਰ ਕਰਨ ਦੀ ਗੱਲ ਕਹੀ ਤਾਂ ਉੱਥੇ ਹੀ ਐਮਪੀ ਬਿੱਟੂ ਨੇ ਕਿਹਾ ਕਿ ਜੋ ਲੀਡਰ ਪਾਰਟੀ ਨੂੰ ਛੱਡ ਕੇ ਗਏ ਨੇ ਉਹ ਨਗਰ ਨਿਗਮ ਚੋਣਾਂ ਲੇਟ ਹੋਣ ਕਾਰਨ ਪਾਰਟੀ ਵਿੱਚ ਵਾਪਸ ਆਉਣ ਨੂੰ ਤਿਆਰ ਨੇ ਅਤੇ ਕਈਆਂ ਦੇ ਨਾਲ ਰਾਬਤਾ ਵੀ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਚੋਣਾਂ ਲੇਟ ਹੋਣ ਕਾਰਨ ਵਰਕਰ ਆਪਣੀ ਪਾਰਟੀ ਵਿੱਚ ਵਾਪਸ ਆਉਣ ਨੂੰ ਤਿਆਰ ਨੇ। ਉਧਰ ਰਾਮ ਮੰਦਰ ਨੂੰ ਲੈ ਕੇ ਵੀ ਉਹਨਾਂ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਗਵਾਨ ਰਾਮ ਸਭ ਦੇ ਸਾਂਝੇ ਨੇ ਨਾ ਕਿ ਬੀਜੇਪੀ ਦੇ।