National
RBI ਨੇ 2000 ਰੁਪਏ ਦੇ ਨੋਟ ਨੂੰ ਬੈਂਕ ਵਿੱਚ ਜਮ੍ਹਾ ਕਰਵਾਉਣ ਵਧਾਈ ਤਾਰੀਖ਼..
1ਅਕਤੂਬਰ 2023: ਭਾਰਤੀ ਰਿਜ਼ਰਵ ਬੈਂਕ (RBI) ਨੇ 2000 ਰੁਪਏ ਦੇ ਨੋਟ ਨੂੰ ਬੈਂਕ ਵਿੱਚ ਜਮ੍ਹਾ ਕਰਵਾਉਣ ਦੀ ਤਰੀਕ 7 ਅਕਤੂਬਰ ਤੱਕ ਵਧਾ ਦਿੱਤੀ ਹੈ। RBI ਨੇ ਸ਼ਨੀਵਾਰ ਨੂੰ ਇੱਕ ਸਰਕੂਲਰ ਜਾਰੀ ਕਰਦੇ ਹੋਏ ਕਿਹਾ, ‘ਨਿਕਾਸੀ ਪ੍ਰਕਿਰਿਆ ਦੇ ਨਿਰਧਾਰਤ ਸਮੇਂ ਦੀ ਮਿਆਦ ਖਤਮ ਹੋਣ ਤੋਂ ਬਾਅਦ, ਸਮੀਖਿਆ ਦੇ ਆਧਾਰ ‘ਤੇ, 2000 ਰੁਪਏ ਦੇ ਨੋਟ ਜਮ੍ਹਾ ਕਰਨ ਅਤੇ ਬਦਲਣ ਦੀ ਮੌਜੂਦਾ ਪ੍ਰਣਾਲੀ ਨੂੰ 7 ਅਕਤੂਬਰ, 2023 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।’
ਇਸ ਤੋਂ ਪਹਿਲਾਂ ਨਿਊਜ਼ ਏਜੰਸੀ ਦੇ ਹਵਾਲੇ ਨਾਲ ਦੱਸਿਆ ਗਿਆ ਸੀ ਕਿ ਜੇਕਰ 2000 ਰੁਪਏ ਦਾ ਨੋਟ 30 ਸਤੰਬਰ ਤੱਕ ਨਹੀਂ ਬਦਲਿਆ ਗਿਆ ਤਾਂ ਅਗਲੇ ਦਿਨ ਯਾਨੀ 1 ਅਕਤੂਬਰ ਤੋਂ ਇਸ ਦੀ ਕੀਮਤ ਜ਼ੀਰੋ ਹੋ ਜਾਵੇਗੀ। ਹਾਲਾਂਕਿ, ਸੂਤਰਾਂ ਨੇ ਦੱਸਿਆ ਸੀ ਕਿ ਆਰਬੀਆਈ ਨੋਟਾਂ ਨੂੰ ਬਦਲਣ ਦੀ ਸਮਾਂ ਸੀਮਾ ਸ਼ਾਮ ਤੱਕ ਵਧਾ ਸਕਦਾ ਹੈ। ਅਜਿਹਾ ਹੋਇਆ ਅਤੇ ਆਰਬੀਆਈ ਨੇ 2000 ਰੁਪਏ ਦੇ ਨੋਟ ਬਦਲਣ ਦੀ ਸਮਾਂ ਸੀਮਾ ਇੱਕ ਹਫ਼ਤੇ ਲਈ ਵਧਾ ਦਿੱਤੀ।