News
RCB ਨੇ IPL 2025 ਦਾ ਜਿੱਤਿਆ ਖਿਤਾਬ

IPL FINAL : ਬੀਤੇ ਦਿਨ RCB ਅਤੇ ਪੰਜਾਬ ਕਿੰਗਜ਼ ਵਿਚਾਲੇ IPL ਦਾ ਫਾਈਨਲ ਮੁਕਾਬਲਾ ਸੀ। ਇਸ ਮੁਕਾਬਲੇ ‘ਚ RCB ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜੀ ਹਾਂ, ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰ ਕੇ RCB ਜਿੱਤ ਹਾਸਲ ਕੀਤੀ ਹੈ। 18 ਸਾਲਾਂ ਬਾਅਦ RCB ਨੇ ਜਿੱਤ ਹਾਸਲ ਕੀਤੀ ਹੈ
ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਆਈਪੀਐਲ 2025 ਦਾ ਚੈਂਪੀਅਨ ਬਣ ਗਿਆ ਹੈ। ਆਰਸੀਬੀ ਨੇ ਫਾਈਨਲ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਆਪਣੀ ਪਹਿਲੀ ਆਈਪੀਐਲ ਟਰਾਫੀ ਜਿੱਤੀ ਹੈ। ਆਈਪੀਐਲ ਦੇ 18 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਆਰਸੀਬੀ ਨੇ ਆਈਪੀਐਲ ਦਾ ਖਿਤਾਬ ਜਿੱਤਿਆ ਹੈ। ਇਹ ਆਰਸੀਬੀ ਦਾ ਚੌਥਾ ਫਾਈਨਲ ਸੀ, ਜਿਸ ਵਿੱਚ ਜਿੱਤ ਕੇ ਉਸਨੇ ਆਪਣਾ ਪਹਿਲਾ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ, ਇਸਨੂੰ 2009, 2011 ਅਤੇ 2106 ਵਿੱਚ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।