Connect with us

Punjab

ਕਲਰਕਾਂ, ਸਟੈਨੋਟਾਈਪਿਸਟਾਂ ਅਤੇ ਹੋਰ ਆਸਾਮੀਆਂ ਦਾ ਭਰਤੀ ਪ੍ਰੋਸੈਸ ਜਲਦ ਹੋਵੇਗਾ ਸ਼ੁਰੂ : ਰਮਨ ਬਹਿਲ

Published

on

raman behl

ਚੰਡੀਗੜ੍ਹ : ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ  ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਅਨੁਸਾਰ  ਕਲਰਕਾਂ, ਸਟੈਨੋਟਾਈਪਿਸਟਾਂ, ਜੂਨੀਅਰ ਕੋਚਾਂ ਅਤੇ ਡੇਅਰੀ ਡਿਵੈਲਪਮੈਂਟ ਅਫਸਰਾਂ ਦੀਆਂ ਆਸਾਮੀਆਂ ਦਾ ਭਰਤੀ ਪ੍ਰਕਿਰਿਆ ਜਲਦ ਸ਼ੁਰੂ ਕੀਤਾ ਜਾ ਰਹੀ ਹੈ । ਉਕਤ ਪ੍ਰਗਟਾਵਾ ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅੱਜ ਇਥੇ ਕੀਤਾ ਗਿਆ। ਸ਼੍ਰੀ ਬਹਿਲ ਨੇ ਦੱਸਿਆ ਕਿ ਬੋਰਡ ਵਲੋਂ ਪ੍ਰਕਾਸ਼ਿਤ ਆਸਾਮੀਆਂ ਦੀ ਲਿਖਤੀ ਪ੍ਰੀਖਿਆਵਾਂ ਸਮਾਪਤ ਹੋਣ ਤੋਂ ਬਾਅਦ  ਵੱਧ ਤੋਂ ਵੱਧ 2 ਮਹੀਨਿਆਂ ਵਿਚ ਕਲਰਕਾਂ, ਸਟੈਨੋਟਾਈਪਿਸਟਾਂ, ਜੂਨੀਅਰ ਕੋਚਾਂ ਅਤੇ ਡੇਅਰੀ ਡਿਵੈਲਪਮੈਂਟ ਅਫਸਰਾਂ ਦੀਆਂ ਆਸਾਮੀਆਂ ਦਾ ਭਰਤੀ ਪ੍ਰਕਿਰਿਆ  ਸ਼ੁਰੂ ਕਰ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਬੋਰਡ ਵਲੋਂ ਵੱਖ ਵੱਖ ਅਸਾਮੀਆਂ ਦੀਆਂ ਭਰਤੀਆਂ ਸਬੰਧੀ 15 ਇਸ਼ਤਿਹਾਰਾ ਜਾਰੀ ਕੀਤੇ ਜਾ ਚੁੱਕੇ ਹਨ, ਜਿਹਨਾਂ ਵਿੱਚੋਂ ਕਈ ਆਸਾਮੀਆਂ ਦੀ ਲਿਖਤੀ ਪ੍ਰੀਖਿਆ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੀਆਂ ਆਸਾਮੀਆਂ ਜਿਵੇਂ ਕਿ ਜੇਲ ਵਾਰਡਰ ਅਤੇ ਜੇਲ ਮੈਟਰਨ ਦੀ ਲਿਖਤੀ ਪ੍ਰੀਖਿਆ ਮਿਤੀ 27-08-21 ਤੋਂ 29-08-21 ਤੱਕ ਅਤੇ ਪਟਵਾਰੀਆਂ ਦੀ ਦੂਜੇ ਪੜਾਅ ਦੀ ਲਿਖਤੀ ਪ੍ਰੀਖਿਆ ਮਿਤੀ 05-09-21 ਨੂੰ ਲਈ ਜਾ ਰਹੀ ਹੈ। 

ਸ਼੍ਰੀ ਬਹਿਲ ਨੇ ਕਿਹਾ ਐਕਸਾਈਜ ਇੰਸਪੈਕਟਰ, ਚੋਣ ਕਾਨੂੰਗੋ ਅਤੇ ਆਂਗਨਵਾੜੀ ਸੁਪਰਵਾਈਜਰ ਦੀਆਂ ਲਿਖਤੀ ਪ੍ਰੀਖਿਆਵਾਂ ਵੀ ਲਈਆਂ ਜਾਣੀਆਂ ਬਾਕੀ ਹਨ। ਇਹਨਾਂ ਸਾਰੀਆਂ ਆਸਾਮੀਆਂ ਦੀਆਂ ਲਿਖਤੀ ਪ੍ਰੀਖਿਆਵਾਂ ਦੋ ਮਹੀਨੇ ਦੇ ਅੰਦਰ ਅੰਦਰ ਪੂਰੀਆਂ ਕਰ ਲਈਆਂ ਜਾਣਗੀਆਂ। ਜਿਹਨਾਂ ਆਸਾਮੀਆਂ ਦੀ ਲਿਖਤੀ ਪ੍ਰੀਖਿਆ ਖਤਮ ਹੋ ਚੁੱਕੀ ਹੈ, ਉਹਨਾਂ ਵਿੱਚ ਯੋਗ ਪਾਏ ਉਮੀਦਵਾਰਾਂ ਦੀਆਂ ਕੌਂਸਲਿੰਗਾਂ ਕੀਤੀਆਂ ਜਾ ਰਹੀਆਂ ਹਨ। ਕੌਂਸਲਿੰਗ ਉਪਰੰਤ ਮੈਰਿਟ ਅਨੁਸਾਰ ਉਮੀਦਵਾਰਾਂ ਦੀਆਂ ਸਿਫਾਰਸਾਂ ਸਬੰਧਤ ਵਿਭਾਗਾਂ ਨੂੰ ਭੇਜ ਦਿੱਤੀਆਂ ਜਾਣਗੀਆਂਸ਼੍ਰੀ ਬਹਿਲ ਨੇ ਅਖੀਰ ਵਿੱਚ ਦੱਸਿਆ ਕਿਬੋਰਡ ਵਲੋਂ ਕੀਤੀ ਜਾ ਰਹੀ ਸਮੁਚੀ ਭਰਤੀ ਸਬੰਧੀ ਸਾਰੀ ਜਾਣਕਾਰੀ ਬੋਰਡ ਦੀ

ਵੈਬਸਾਈਟ www.sssb.punjab.gov.in ਤੇ ਉਪਲਬਧ ਕਰਵਾਈ ਦਿੱਤੀ ਜਾਵੇਗੀ, ਇਸ ਲਈ ਸਬੰਧਤ ਉਮੀਦਵਾਰ ਬੋਰਡ ਦੀ ਵੈਬਸਾਈਟ ਨੂੰ ਸਮੇਂ ਸਮੇਂ ਸਿਰ ਚੈੱਕ ਕਰਦੇ ਰਹਿਣ।