Punjab
10 ਜਿਲ੍ਹਿਆਂ ਵਿੱਚ ਗਰਮੀ ਨੂੰ ਲੈ ਕੇ ਹੋਇਆ ਰੈੱਡ ਅਲਰਟ ਜਾਰੀ

WEATHER UPDATE : ਪੰਜਾਬ ਵਿਚ ਵੀਰਵਾਰ ਨੂੰ ਸੀਜਨ ਦੀ ਸਭ ਤੋਂ ਗਰਮ ਰਾਤ ਰਹੀ। ਪੰਜਾਬ ਵਿਚ ਹੁਣ ਦਿਨ ਦੇ ਨਾਲ ਹੀ ਰਾਤ ਨੂੰ ਵੀ ਗਰਮੀ ਵਿਚ ਵਾਧਾ ਹੋਇਆ ਹੈ। ਮੌਸਮ ਵਿਭਾਗ ਦੇ ਮੁਤਾਬਕ ਅਜੇ ਗਰਮੀ ਤੋਂ ਕੋਈ ਰਾਹਤ ਨਹੀਂ ਮਿਲਣ ਵਾਲੀ।
ਵੀਰਵਾਰ ਨੂੰ ਫਰੀਦਕੋਟ ਵਿਚ ਸਭ ਤੋਂ ਵੱਧ ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ। ਇੱਥੇ ਤਾਪਮਾਨ 32.2 ਡਿਗਰੀ ਰਿਹਾ ਜਿਸ ਵਿਚ 2.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਇਹ ਸਾਧਾਰਣ ਨਾਲੋਂ 6.6 ਡਿਗਰੀ ਜ਼ਿਆਦਾ ਰਿਹਾ।
10 ਜਿਲ੍ਹਿਆਂ ਵਿਚ ਗਰਮੀ ਦਾ ਰੇਡ ਅਲਰਟ
ਪੰਜਾਬ ਦੇ 10 ਜਿਲ੍ਹਿਆਂ ਵਿਚ ਗਰਮੀ ਕਾਰਨ ਰੇਡ ਅਲਰਟ 27 ਮਈ ਤਕ ਵਧਾ ਦਿੱਤਾ ਗਿਆ ਹੈ । ਬਠਿੰਡੇ ਵਿਚ ਵੱਧੋ ਵੱਧ ਤਾਪਮਾਨ 45.4 ਡਿਗਰੀ ਦਰਜ ਕੀਤਾ ਗਿਆ ਹੈ ।ਇਹ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਹੈ ਤੇ ਇਹ ਆਮ ਤੋਂ 2.1 ਡਿਗਰੀ ਵੱਧ ਹੈ।
ਮੀਂਹ ਕਾਰਨ ਮਿਲੀ ਰਾਹਤ
ਵੀਰਵਾਰ ਨੂੰ ਪਹਾੜਾਂ ‘ਚ ਮੀਂਹ ਪੈਣ ਕਾਰਨ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ । ਸ਼ਿਮਲਾ ,ਧਰਮਸ਼ਾਲਾ, ਮੰਡੀ ਤੇ ਸੋਲੰਨ ਵਿਚ ਸਵੇਰੇ ਤੇਜ਼ ਹਵਾ ਚੱਲੀ ਤੇ ਮੀਂਹ ਪਿਆ। ਇਸ ਨਾਲ ਗਰਮੀ ਵਿਚ ਥੋੜੀ ਰਾਹਤ ਦੇਖਣ ਨੂੰ ਮਿਲੀ ਪਰ ਮੌਸਮ ਵਿਭਾਗ ਨੇ ਸ਼ਨੀਵਾਰ ਤੋਂ ਦੁਬਾਰਾ ਲੂ ਚਲਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਵੱਧੋ ਵੱਧ ਤਾਪਮਾਨ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।