Connect with us

Corona Virus

8 ਜੂਨ ਤੋਂ ਖੁੱਲ੍ਹਣਗੇ ਧਾਰਮਿਕ ਸਥਾਨ, ਗੁਰਦੁਆਰਿਆਂ – ਮੰਦਿਰਾਂ ਵੱਲੋਂ ਕੀਤੀ ਜਾ ਰਹੀ ਤਿਆਰੀ

Published

on

ਲੁਧਿਆਣਾ, ਸੰਜੀਵ ਸੂਦ, 5 ਜੂਨ : ਕਰੋਨਾ ਮਹਾਂਮਾਰੀ ਤੋਂ ਬਾਅਦ ਅੱਠ ਜੂਨ ਤੋਂ ਦੇਸ਼ ਭਰ ਵਿੱਚ ਧਾਰਮਿਕ ਸਥਾਨ ਖੋਲ੍ਹੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਜਿਸ ਲਈ ਵਿਸ਼ੇਸ਼ ਤੌਰ ਤੇ ਹਦਾਇਤਾਂ ਵੀ ਜਾਰੀ ਕੀਤੀਆਂ ਗਈਆ ਹਨ, ਜਿਸ ਦੇ ਤਹਿਤ ਮੰਦਿਰ ਦੇ ਵਿੱਚ ਮੂਰਤੀਆਂ ਅਤੇ ਗ੍ਰੰਥਾਂ ਨੂੰ ਹੱਥ ਲਾਉਣ ਤੇ ਪਾਬੰਦੀ ਹੈ, ਜੁੱਤੇ ਚੱਪਲਾਂ ਗੱਡੀ ‘ਚ ਹੀ ਲਾਉਣ ਹੋਣਗੇ ਇਸਦੇ ਇਲਾਵਾ ਬਿਨਾਂ ਮਾਸਕ ਤੋਂ ਗੁਰਦੁਆਰੇ ਜਾਂ ਮੰਦਰ ਵਿਚ ਐਂਟਰੀ ਨਹੀਂ ਹੋਵੇਗੀ, ਮੰਦਰ ਵਿੱਚ ਜੇਕਰ ਪੂਜਾ ਕਰਨੀ ਹੈ ਤਾਂ ਆਪਣੀ ਚਟਾਈ ਖੁਦ ਤੁਹਾਨੂੰ ਲਿਜਾਣੀ ਪਵੇਗੀ। ਇਸ ਤੋਂ ਇਲਾਵਾ ਥੋੜ੍ਹੀ ਥੋੜ੍ਹੀ ਗਿਣਤੀ ਵਿਚ ਹੀ ਸ਼ਰਧਾਲੂ ਮੰਦਰ ਅੰਦਰ ਜਾ ਸਕਣਗੇ ਅਤੇ ਕਰਾਰਾ ਬਣਾਉਣ ਵੇਲੇ ਵੀ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਹੋਵੇਗਾ। ਇਸ ਤੋਂ ਇਲਾਵਾ ਮੰਦਿਰ ਵਿਚ ਪ੍ਰਸ਼ਾਦ ਵੰਡਣ ਜਾਂ ਕਿਸੇ ਤਰ੍ਹਾਂ ਦੇ ਜਲ ਦੇ ਛਿੜਕਾਅ ਤੋਂ ਪਾਬੰਦੀ ਹੋਵੇਗੀ। ਇਨ੍ਹਾਂ ਸਾਰੀਆਂ ਹਦਾਇਤਾਂ ਦੇ ਮੁਤਾਬਕ ਮੰਦਿਰ ਕਮੇਟੀਆਂ ਵੱਲੋਂ ਆਪਣੀਆਂ ਤਿਆਰੀਆਂ ਕਰ ਕਰ ਦਿੱਤੀਆਂ ਗਈਆਂ ਹਨ।