India
ਸੁਖਬੀਰ ਬਾਦਲ ਨੇ ਰਾਣੀ ਲਕਸ਼ਮੀ ਬਾਈ ਨੂੰ ਦਿੱਤੀ ਸ਼ਰਧਾਂਜਲੀ

18 ਜੂਨ : ਝਾਂਸੀ ਦੀ ਰਾਣੀ ਲਕਸ਼ਮੀਬਾਈ ਨੂੰ ਭਾਰਤ ਦੀ ਇੱਕ ਵੱਡੀ ਵੀਰਾਂਗਣਾ ਵਜੋਂ ਵੇਖਿਆ ਜਾਂਦਾ ਹੈ ਅਤੇ ਉਨ੍ਹਾਂ ਬਾਰੇ ਕਿਤਾਬਾਂ ਵੀ ਲਿਖੀਆਂ ਗਈਆਂ ਹਨ, ਗੀਤ ਗਾਂਦੇ ਜਾਂਦੇ ਰਹੇ ਹਨ, ਫ਼ਿਲਮਾਂ ਵੀ ਬਣੀਆਂ ਹਨ। ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਰਾਣੀ ਲਕਸ਼ਮੀ ਬਾਈ ਨੂੰ ਸ਼ਰਧਾਂਜਲੀ ਦਿੱਤੀ।

ਸੁਖਬੀਰ ਇਸੰਘ ਬਾਦਲ ਨੇ ਟਵੀਟ ਕਰਦਿਆਂ ਲਿਖਿਆ :- “ਭਾਰਤ ਦੀ ਬਹਾਦਰ ਅਤੇ ਨਿਡਰ ਔਰਤ, ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਬਰਸੀ ‘ਤੇ ਉਸ ਦਲੇਰ ਔਰਤ ਨੂੰ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। 1857 ਦੇ ਆਜ਼ਾਦੀ ਸੰਗਰਾਮ ਦੀ ਉਹ ਇੱਕ ਮੋਹਰੀ ਸ਼ਖ਼ਸੀਅਤ ਸੀ। ਭਾਰਤ ਦੀ ਆਜ਼ਾਦੀ ਦੀ ਜੰਗ ਵਿੱਚ ਉਸ ਸੂਰਬੀਰ ਔਰਤ ਦਾ ਪਾਇਆ ਯੋਗਦਾਨ ਕਦੇ ਭੁਲਾਇਆ ਨਹੀਂ ਜਾ ਸਕੇਗਾ।”