Connect with us

Punjab

ਹਿਊਮਨ ਰਾਈਟਸ ਵਾਚ ਆਰਗੇਨਾਈਜੇਸ਼ਨ ਸਮਾਣਾ ਇਕਾਈ ਦਾ ਪੁਨਰ ਗਠਨ

Published

on

ਸਮਾਣਾ


ਸਮਾਜ ਸੇਵੀ ਕਾਰਜਾਂ ‘ਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਸੰਘਰਸ਼ ਕਰਦੀ ਆ ਰਹੀ ‘ਹਿਊਮਨ ਰਾਈਟਸ ਵਾਚ ਆਰਗੇਨਾਈਜੇਸ਼ਨ ਦੇ ਸਾਬਕਾ ਸੂਬਾ ਪ੍ਰਧਾਨ ਸਵ.ਸੁਰਿੰਦਰ ਸਿੰਘ ਪੁਰੀ ਦੀ ਤੀਜੀ ਬਰਸੀ ਮੌਕੇ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਪੁਰੀ ਦੀ ਰਹਿਨੁਮਾਈ ਹੇਠ ਅੱਜ ਸਮਾਣਾ ਇਕਾਈ ਦਾ ਪੁਨਰ ਗਠਨ ਕੀਤਾ ਗਿਆ। ਜਿਸ ਵਿੱਚ ਸਰਬ-ਸੰਮਤੀ ਨਾਲ ਕੁਲਵਿੰਦਰ ਸਿੰਘ ਪੁਰੀ ਨੂੰ ਸਮਾਣਾ ਇਕਾਈ ਦਾ ਪ੍ਰਧਾਨ, ਰਜਤ ਗੋਇਲ ਨੂੰ ਸਕੱਤਰ, ਕ੍ਰਿਸ਼ਨ ਵੋਹਰਾ ਨੂੰ ਕੈਸ਼ੀਅਰ, ਸੁਭਾਸ਼ ਗੋਇਲ ਨੂੰ ਸੀਨੀਅਰ ਵਾਇਸ ਪ੍ਰਧਾਨ, ਪ੍ਰਭਾਤ ਵਰਮਾ ਨੂੰ ਵਾਇਸ ਪ੍ਰਧਾਨ, ਸੁਭਾਸ਼ ਪਾਠਕ ਤੇ ਹਰਜਿੰਦਰ ਸਿੰਘ ਜਵੰਦਾ ਨੂੰ ਪ੍ਰੈਸ ਸਕੱਤਰ ਅਤੇ ਮੁਕੇਸ਼ ਗੁਪਤਾ ਦੀ ਜੁਆਇੰਟ ਸਕੱਤਰ ਵਜੋਂ ਚੋਣ ਕੀਤੀ ਗਈ।

ਇਸ ਮੌਕੇ ਸਭ ਤੋਂ ਪਹਿਲਾਂ ਸਵ.ਸੁਰਿੰਦਰ ਸਿੰਘ ਪੁਰੀ ਨੂੰ ਉਨਾਂ ਦੀ ਤੀਜੀ ਬਰਸੀ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਸਮੂਹ ਅਹੁਦੇਦਾਰਾਂ ਨੇ ਪ੍ਰਣ ਲਿਆ ਕਿ ਮਨੁੱਖੀ ਅਧਿਕਾਰਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਕ੍ਰਿਸ਼ਨ ਵੋਹਰਾ ਅਤੇ ਸੁਭਾਸ਼ ਗੋਇਲ ਨੇ ਸਵ.ਸੁਰਿੰਦਰ ਸਿੰਘ ਪੁਰੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਮਾਜ ਪ੍ਰਤੀ ਕੀਤੇ ਕਾਰਜਾਂ ਤੇ ਕਾਬਲੀਅਤ ਸਦਕਾ ਅੱਜ ਵੀ ਉਨ੍ਹਾਂ ਦੀ ਸ਼ਖਸੀਅਤ ਬਾਰੇ ਅਕਸਰ ਵੱਡੇ-ਵੱਡੇ ਮੰਚਾਂ ਤੇ ਪੂਰੇ ਅਦਬ ਸਤਿਕਾਰ ਨਾਲ ਉਨਾਂ ਦਾ ਨਾਮ ਲਿਆ ਜਾਂਦਾ ਹੈ ਅਤੇ ਉਨਾਂ ਵਲੋਂ ਨਿਆਂ ਤੇ ਮਨੁੱਖੀ ਹੱਕਾਂ ਲਈ ਬੁਲੰਦ ਕੀਤੀ ਆਵਾਜ਼ ਅਤੇ ਸਮਾਜ ਭਲਾਈ ਕਾਰਜ ਵੀ ਹਮੇਸ਼ਾ ਯਾਦ ਰੱਖੇ ਜਾਂਦੇ ਰਹਿਣਗੇ। ਉਨਾਂ ਕਿਹਾ ਸਵ. ਸੁਰਿੰਦਰ ਸਿੰਘ ਪੁਰੀ ਵੱਲੋਂ ਸਮਾਜ ਦੀਆਂ ਕਈ ਸੰਸਥਾਵਾਂ ਵਿਚ ਅਹਿਮ ਰੋਲ ਅਦਾ ਕਰਕੇ ਉਨ੍ਹਾਂ ਨੂੰ ਖੜ੍ਹਾ ਕੀਤਾ ਗਿਆ, ਜੋ ਨਾ ਭੁੱਲਣਯੋਗ ਹਨ, ਉਨ੍ਹਾਂ ਅੱਗੇ ਕਿਹਾ ਕਿ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲਦਿਆਂ ਸੱਚ ਲਿਖਣ ਤੇ ਬੋਲਣ ਵਾਲੇ ਅਤੇ ਸਮਾਜ ਸੇਵੀ ਸੋਚ ਦੇ ਧਾਰਨੀ ਕੁਲਵਿੰਦਰ ਸਿੰਘ ਪੁਰੀ ਨੂੰ ਇਸ ਪ੍ਰਧਾਨਗੀ ਦੀ ਸੇਵਾ ਦਿੱਤੀ ਗਈ ਹੈ।ਇਸ ਮੌਕੇ ਕੁਲਵਿੰਦਰ ਸਿੰਘ ਪੁਰੀ ਨੇ ਸੰਸਥਾ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਉਹ ਪੂਰੀ ਲਗਨ, ਮਿਹਨਤ ਤੇ ਤਨਦੇਹੀ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ।