Uncategorized
NEET ਪ੍ਰੀਖਿਆ ਦੁਬਾਰਾ ਕਰਵਾਉਣ ਦੀ ਕੀਤੀ ਗਈ ਮੰਗ

NEET : NEET ਪ੍ਰੀਖਿਆ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ NEET ਦੇ ਨਤੀਜੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਪ੍ਰੀਖਿਆ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਹ ਵੀ ਮੰਗ ਕੀਤੀ ਗਈ ਹੈ ਕਿ ਇਮਤਿਹਾਨ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਦੀ SIT ਜਾਂਚ ਕਰਵਾਈ ਜਾਵੇ ਅਤੇ 4 ਜੂਨ 2024 ਨੂੰ ਆਏ ਨਤੀਜਿਆਂ ਦੇ ਆਧਾਰ ’ਤੇ ਕੀਤੀ ਜਾਣ ਵਾਲੀ ਕੌਂਸਲਿੰਗ ਬੰਦ ਕੀਤੀ ਜਾਵੇ। NEET ਪ੍ਰੀਖਿਆ ਬਾਰੇ ਇਹ ਪਟੀਸ਼ਨ ਤੇਲੰਗਾਨਾ ਦੇ ਅਬਦੁੱਲਾ ਮੁਹੰਮਦ ਫੈਜ਼ ਨੇ ਦਾਇਰ ਕੀਤੀ ਹੈ।
ਦਰਅਸਲ, 23 ਲੱਖ 33 ਹਜ਼ਾਰ ਨੇ NEET 2024 ਦੀ ਪ੍ਰੀਖਿਆ ਦਿੱਤੀ ਸੀ। NEET ਪ੍ਰੀਖਿਆ ਦਾ ਨਤੀਜਾ ਲੋਕ ਸਭਾ ਚੋਣ ਨਤੀਜਿਆਂ ਵਾਲੇ ਦਿਨ 4 ਜੂਨ ਨੂੰ ਜਾਰੀ ਕੀਤਾ ਗਿਆ ਹੈ। ਇਸ ਵਾਰ ਪ੍ਰੀਖਿਆ ਵਿੱਚ 67 ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹਨਾਂ ਨੇ 720 ਵਿੱਚੋਂ ਪੂਰੇ 720 ਅੰਕ ਪ੍ਰਾਪਤ ਕੀਤੇ। ਜੋ ਕਿ ਇਸੇ ਕੇਂਦਰ ਝੱਜਰ, ਹਰਿਆਣਾ ਨਾਲ ਸਬੰਧਤ ਹਨ। ਹਾਲਾਂਕਿ NEET ਦੇ ਨਤੀਜੇ 14 ਜੂਨ ਨੂੰ ਐਲਾਨੇ ਜਾਣੇ ਸਨ, ਪਰ ਨਤੀਜੇ 10 ਦਿਨ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਸਨ।
ਪਟੀਸ਼ਨ ‘ਚ ਕੀ ਹੈ ਮੰਗ?
NEET ਪ੍ਰੀਖਿਆ ਦਾ ਨਤੀਜਾ ਸਵਾਲਾਂ ਦੇ ਘੇਰੇ ‘ਚ ਆ ਗਿਆ ਹੈ ਅਤੇ ਵਿਦਿਆਰਥੀਆਂ ਨੇ NEET ਦੇ ਨਤੀਜੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਇਸ ਪਟੀਸ਼ਨ ਵਿੱਚ ਐਸਆਈਟੀ ਜਾਂਚ ਅਤੇ ਕਾਉਂਸਲਿੰਗ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ NEET ਪ੍ਰੀਖਿਆ ਦੁਬਾਰਾ ਕਰਵਾਈ ਜਾਵੇ।