Connect with us

India

15 ਜੁਲਾਈ ਤੱਕ ਐਲਾਨੇ ਜਾਣਗੇ CBSE ਅਤੇ ICSE ਵੱਲੋਂ ਨਤੀਜੇ

Published

on

ਨਵੀਂ ਦਿੱਲੀ, 26 ਜੂਨ: ਅੱਜ ਭਾਵ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ‘ਚ CBSE. ਤੇ ICSE ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਸੁਣਵਾਈ ਹੋਈ। ਜਿਸ ‘ਚ ਸੀ. ਬੀ. ਐੱਸ. ਈ. ਅਤੇ ਆਈ. ਸੀ. ਐੱਸ. ਈ. ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ 15 ਜੁਲਾਈ ਤੱਕ ਐਲਾਨ ਦਿੱਤੇ ਜਾਣਗੇ।

ਜਸਟਿਸ ਏ ਐਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਸੀਬੀਐਸਈ ਸਕੀਮ ਨੂੰ ਮਨਜ਼ੂਰੀ ਦਿੱਤੀ ਜਿਸ ਦੇ ਤਹਿਤ 1 ਜੁਲਾਈ ਤੋਂ 10 ਵੀਂ ਅਤੇ 12 ਵੀਂ ਜਮਾਤ ਦੀਆਂ ਬਾਕੀ ਪ੍ਰੀਖਿਆਵਾਂ ਰੱਦ ਕੀਤੀਆਂ ਗਈਆਂ ਹਨ ਅਤੇ ਸੀਬੀਐਸਈ ਨੂੰ ਸ਼ੁੱਕਰਵਾਰ ਨੂੰ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰਨ ਦੀ ਆਗਿਆ ਦਿੱਤੀ।

ਆਈਸੀਐਸਈ ਨੇ ਸਪੱਸ਼ਟ ਕੀਤਾ ਕਿ ਇਹ ਵਿਦਿਆਰਥੀਆਂ ਨੂੰ ਅੰਕ ਪ੍ਰਦਾਨ ਕਰਨ ਲਈ ਸੀਬੀਐਸਈ ਨਾਲੋਂ ਥੋੜੀ ਵੱਖਰੀ ਮੁਲਾਂਕਣ ਯੋਜਨਾ ਬਣਾਏਗੀ ਅਤੇ ਇਸ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਸੂਚਿਤ ਕਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਸੀ. ਬੀ. ਐੱਸ. ਈ. ਨੇ ਬਿਨਾਂ ਪ੍ਰੀਖਿਆ ਤੋਂ ਬੱਚਿਆਂ ਨੂੰ ਨੰਬਰ ਕਿਸ ਤਰ੍ਹਾਂ ਦਿੱਤੇ ਜਾਣਗੇ, ਇਸ ਸੰਬੰਧੀ ਹਲਫ਼ਨਾਮਾ ਵੀ ਅਦਾਲਤ ‘ਚ ਦਾਇਰ ਕੀਤਾ। ਸੀ. ਬੀ. ਐੱਸ. ਈ. ਨੇ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਪੂਰੀ ਕਰ ਲਈ ਹੈ, ਉਨ੍ਹਾਂ ਦਾ ਨਤੀਜਾ ਆਮ ਰੂਪ ਨਾਲ ਹੀ ਆਵੇਗਾ, ਜਦਕਿ ਜਿਨ੍ਹਾਂ ਵਿਦਿਆਰਥੀਆਂ ਨੇ ਤਿੰਨ ਤੋਂ ਵਧੇਰੇ ਪੇਪਰ ਦਿੱਤੇ ਹਨ, ਬਚੇ ਹੋਏ ਪੇਪਰਾਂ ਲਈ ਉਨ੍ਹਾਂ ਦਾ ਨਤੀਜਾ ਸਰਬੋਤਮ ਤਿੰਨ ਵਿਸ਼ਿਆਂ ਦੇ ਤਿੰਨ ਔਸਤ ਨੰਬਰਾਂ ਦੇ ਹਿਸਾਬ ਨਾਲ ਐਲਾਨਿਆ ਜਾਵੇਗਾ।