Uncategorized
ਰੀਆ ਚੱਕਰਵਰਤੀ ਨੂੰ ਐੱਨ ਸੀ ਬੀ ਨੇ ਕੀਤਾ ਗ੍ਰਿਫ਼ਤਾਰ
ਰੀਆ ਚੱਕਰਵਰਤੀ ਨੂੰ ਐੱਨ ਸੀ ਬੀ ਨੇ ਕੀਤਾ ਗ੍ਰਿਫ਼ਤਾਰ

NCB ਨੇ ਬਾਲੀਵੁੱਡ ਅਦਕਾਰਾ ਰੀਆ ਚੱਕਰਵਰਤੀ ਨੂੰ ਕੀਤਾ ਗ੍ਰਿਫ਼ਤਾਰ
ਡਰੱਗ ਲੈਣ ਸਮੇਤ ਹੋਰ ਗੰਭੀਰ ਆਰੋਪ
8 ਸਤੰਬਰ : ਸੁਸ਼ਾਂਤ ਸਿੰਘ ਰਾਜਪੂਤ ਆਤਮ-ਹੱਤਿਆ ਮਾਮਲੇ ਵਿੱਚ ਅਦਾਕਾਰਾ ਰੀਆ ਚੱਕਰਵਰਤੀ ਦਾ ਨਾਮ ਸੱਭ ਤੋਂ ਜਿਆਦਾ ਸਾਹਮਣੇ ਆ ਰਿਹਾ ਸੀ। ਜਿਸ ਤੇ ਪੁਖਤਾ ਜਾਂਚ ਵੀ ਚੱਲਦੀ ਰਹੀ ਅਤੇ ਅੱਜ ਐੱਨ ਸੀ ਬੀ ਵੱਲੋਂ ਰੀਆ ਚੱਕਰਵਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਰੀਆ ਦਾ ਭਰਾ ਸ਼ੋਵਿਕ ਪਹਿਲਾ ਹੀ ਡਰੱਗ ਕੇਸ ਵਿੱਚ ਐੱਨ ਸੀ ਬੀ ਦੀ ਹਿਰਾਸਤ ਵਿੱਚ ਹੈ। ਰੀਆ ਨਾਲ Narcotics Control Bureau ਨੇ ਲਗਾਤਾਰ ਤਿੰਨ ਦਿਨ ਪੁੱਛਗਿੱਛ ਕੀਤੀ, ਡਰੱਗ ਦੇ ਲੈਣ-ਦੇਣ ਸਮੇਤ ਹੋਰ ਵੀ ਗੰਭੀਰ ਮਾਮਲਿਆਂ ਬਾਰੇ ਜਾਂਚ ਦੇ ਬਾਅਦ ਅੱਜ ਮੰਗਲਵਾਰ ਗ੍ਰਿਫ਼ਤਾਰ ਕੀਤਾ ਗਿਆ। 
ਸੁਸ਼ਾਂਤ ਸਿੰਘ ਕੇਸ ਦੀ ਜਾਂਚ ਸੀ ਬੀ ਆਈ ਕਰ ਰਹੀ ਹੈ,ਜਦਕਿ ਉਸ ਕੇਸ ਤੇ ਅਜੇ ਫੈਸਲਾ ਆਉਣਾ ਬਾਕੀ ਹੈ।ਇਸ ਦੌਰਾਨ ਡਰੱਗ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਰੀਆ ਦੇ ਭਰਾ ਸ਼ੋਵਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ NCB ਦੀ ਐਂਟਰੀ ਹੁੰਦੀ ਹੈ।
ਕੁਝ ਦਿਨ ਪਹਿਲਾ ਰੀਆ ਨੇ ਸੁਸ਼ਾਂਤ ਸਿੰਘ ਦੇ ਭੈਣ ਪ੍ਰਿਯੰਕਾ ਤੇ ਬਾਂਦਰਾ ਮੁੰਬਈ ਥਾਣੇ ਵਿੱਚ ਐੱਫ ਆਈ ਆਰ ਦਰਜ ਕਰਵਾਇਆ ਸੀ,ਪਰ ਅੱਜ ਖੁਦ ਰੀਆ ਜੇਲ੍ਹ ਵੱਲ ਵੱਧ ਰਹੀ ਹੈ।ਸੁਸ਼ਾਂਤ ਸਿੰਘ ਦੇ ਪਿਤਾ ਨੇ ਥੈਰੇਪਿਸਟ ਡਾਕਟਰ ਸੁਜੈਨ ਵਾਕਰ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਹੈ,ਸੁਜੈਨ ਵਾਕਰ ਸੁਸ਼ਾਂਤ ਦੇ ਥੈਰੇਪਿਸਟ ਰਹਿ ਚੁੱਕੇ ਹਨ।
Continue Reading