Connect with us

Punjab

ਗੈਸ ਕਟਰ ਨਾਲ ਕੱਟ ਕੇ ATM ਵਿਚੋਂ ਹੋਈ ਕਰੀਬ 5 ਲੱਖ ਰੁਪਏ ਦੀ ਲੁੱਟ

Published

on


ਫਿਰੋਜ਼ਪੁਰ :
ਫਿਰੋਜ਼ਪੁਰ ਸ਼ਹਿਰ ਵਿਚ ਕਾਨੂੰਨ ਵਿਵਸਥਾ ਰਾਮ ਭਰੋਸੇ ਵਿਖਾਈ ਦੇ ਰਹੀ ਹੈ, ਆਏ ਦਿਨ ਲੁੱਟ ਖੋਹ, ਗੋਲੀਆਂ ਚੱਲਣ ਦੀਆਂ ਵਾਰਦਾਤਾਂ ਹੋ ਰਹੀਆ ਹਨ ਪਰ ਪੁਲਿਸ ਪ੍ਰਸ਼ਾਸਨ ਮੁੂਕ ਪ੍ਰਦਰਸ਼ਨ ਬਣ ਕੇ ਬੈਠਾ ਹੈ, ਅੱਜ ਫਿਰੋਜਪੁਰ ਦੇ ਨਾਮਦੇਵ ਚੋਂਕ ਵਿਚ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐੱਮ ਨੂੰ ਗੈਸ ਕਟਰ ਨਾਲ ਕੱਟ ਕੇ ਲੁਟੇਰੇ 5 ਲੱਖ ਦੇ ਕਰੀਬ ਰੁਪਏ ਲੈਕੇ ਫਰਾਰ ਹੋ ਗਏ। ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚੇ ਬੈਂਕ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਸੀਸੀਟੀਵੀ ਖੰਗਾਲੇ ਨਜਰੀ ਪੈ ਰਹੇ ਹਨ। 

ਲਗਾਤਾਰ ਫਿਰੋਜ਼ਪੁਰ ਸ਼ਹਿਰ ਵਿਚ ਲੁੱਟ ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਨੂੰ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਨ ਦੀ ਬਜਾਏ ਖਾਨਾਪੂਰਤੀ ਹੀ ਕਰਦੀ ਵਿਖਾਈ ਦੇ ਰਹੀ ਹੈ। ਅੱਜ ਇਕ ਫਿਰ ਫਿਰੋਜ਼ਪੁਰ ਦੇ ਸ਼ਹਿਰੀ ਹਲਕੇ ਵਿਚ ਨਾਮਦੇਵ ਚੋਂਕ ਦੇ ਕੋਲ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐੱਮ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ਨੂੰ ਗੈਸ ਕਟਰ ਨਾਲ ਕੱਟ ਕੇ ਕਰੀਬ 5 ਲੱਖ ਕਰੀਬ ਰੁਪਏ ਲੈ ਕੇ ਫਰਾਰ ਹੋ ਗਏ। ਭਾਵੇਂ ਪੁਲਿਸ ਹੁਣ ਸੀਸੀਟੀਵੀ ਖੰਗਾਲ ਰਹੀ ਹੈ ਪਰ ਇਕ ਵਾਰ ਫਿਰ ਸਵਾਲ ਜ਼ਰੂਰ ਖੜਾ ਹੋ ਰਿਹਾ ਹੈ ਕਿ ਇਨ੍ਹਾਂ ਅਨਸਰਾਂ ਨੁੰ ਪੁਲਿਸ ਦਾ ਖੌਫ ਕਿਉਂ ਨਹੀਂ। 

ਮੌਕੇ ਤੇ ਛਾਣਬੀਣ ਕਰ ਰਹੇ ਪੁਲਿਸ ਅਧਿਕਾਰੀ ਨੇ ਏਟੀਐੱਮ ਵਿਚੋਂ ਕਰੀਬ 5 ਲੱਖ ਦੇ ਕਰੀਬ ਰੁਪਏ ਦੀ ਲੁੱਟ ਹੋਣ ਦੀ ਗੱਲ ਮੰਨੀ ਅਤੇ ਕਿਹਾ ਕਿ ਅਸੀਂ ਸੀਸੀਟੀਵੀ ਖੰਗਾਲ ਰਹੇ ਹਾਂ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਅਧਿਕਾਰੀ ਨੇ ਜਦੋਂ ਆਏ ਦਿਨ ਹੋ ਰਹੀਆਂ ਲੁੱਟਾਂ ਖੋਹਾਂ ਦਾ ਸੁਆਲ ਪੁੱਛਿਆ ਤਾਂ ਉਹ ਆਪਣੀ ਬਰਾਮਦਗੀਆਂ ਗਿਣਾਦੇ ਵਿਖਾਈ ਦਿੱਤੇ।