Punjab
ਪਠਾਨਕੋਟ ‘ਚ ਛੱਤ ਡਿਗਣ ਕਾਰਨ ਮਹਿਲਾ ਦੀ ਮੌਤ ਬਾਕੀ ਮੈਂਬਰ ਜ਼ਖਮੀ

ਪਠਾਨਕੋਟ, 19 ਜੂਨ: ਪਠਾਨਕੋਟ ਦੇ ਪਿੰਡ ਨਰੋਟ ਮਹਿਰਾ ਵਿਖੇ ਰਾਤ ਤਕਰੀਬਨ 11:30 ਵਜੇ ਇਕ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਜਿਸਦੇ ਨਾਲ ਘਰ ਅੰਦਰ ਸੁੱਤੇ ਪਏ ਪਰਿਵਾਰ ਦੇ ਚਾਰ ਜੀਆਂ ਵਿੱਚੋ ਇਕ ਦੀ ਮੌਤ ਹੋ ਗਈ ਤੇ ਤਿੰਨ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਆਂਢ-ਗੁਆਂਢ ਵਾਲਿਆਂ ਵੱਲੋਂ ਨਿੱਜੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਇਸ ਪਰਿਵਾਰ ਵਿਚ ਪਤੀ ਰਵੀ ਕੁਮਾਰ ਉਮਰ 52 ਸਾਲ ਪਤਨੀ ਕਵਿਤਾ 45 ਸਾਲ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਬੇਟੀਆਂ ਸ਼ਿਵਾਨੀ 17 ਸਾਲ ਤੇ ਤੱਮਣਾ 14 ਸਾਲ ਵੀ ਸੌਂ ਰਹੀਆਂ ਸਨ। ਹਾਦਸਾ ਵਾਪਰਨ ਨਾਲ ਪਤਨੀ ਕਵਿਤਾ ਦੀ ਮੌਤ ਹੋ ਗਈ ਹੈ।