punjab
ਐਸ.ਸੀ. ਕਮਿਸ਼ਨ ਦੇ ਦਖਲ ਪਿੱਛੋ ਨਿਗਰਾਨ ਇੰਜੀਨੀਅਰ ਵਜੋਂ ਤਰੱਕੀ
ਚੰਡੀਗੜ: ਜਨਵਰੀ : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਖਲ ਨਾਲ ਸਥਾਨਕ ਸਰਕਾਰਾਂ ਵਿਭਾਗ ਦੇ ਕਾਰਪੋਰੇਸਨ ਇੰਜਨੀਅਰ (ਸਿਵਲ) ਸ੍ਰੀ ਮਨਧੀਰ ਸਿੰਘ ਨੂੰ ਬਤੌਰ ਨਿਗਰਾਨ ਇੰਜੀਨੀਅਰ ਤਰੱਕੀ ਮਿਲ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਦੀਵਾਲੀ ਨੇ ਦੱਸਿਆ ਕਿ ਸ੍ਰੀ ਮਨਧੀਰ ਸਿੰਘ, ਕਾਰਪੋਰੇਸਨ ਇੰਜੀਨੀਅਰ, ਨਗਰ ਨਿਗਮ, ਜਲੰਧਰ ਵਲੋਂ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਉਹ ਬਤੌਰ ਸਹਾਇਕ ਮਿਊਂਸਪਲ ਇੰਜੀਨੀਅਰ ਵਜੋਂ ਮਿਤੀ 16.04.1999 ਤੋਂ ਕੰਮ ਕਰ ਰਿਹਾ ਸੀ। ਪ੍ਰੰਤੂ ਉਹਨਾਂ ਤੋ ਜੂਨੀਅਰ ਜਨਰਲ ਕੈਟਾਗਰੀ ਦੇ ਅਧਿਕਾਰੀਆਂ ਨੂੰ ਉਹਨਾਂ ਤੋ ਪਹਿਲਾਂ ਪੱਦ-ਉਨਤੀਆਂ ਦੇ ਦਿੱਤੀਆਂ ਗਈਆਂ ਸਨ ਜਦਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਾਰਨ ਉਹਨਾਂ ਨੂੰ ਪੱਦ-ਉਨਤੀ ਲਈ ਨਹੀਂ ਵਿਚਾਰਿਆ ਗਿਆ।
ਇਸ ਸਬੰਧੀ ਮਾਮਲੇ ਦੀ ਪੜਤਾਲ ਤੋਂ ਬਾਅਦ ਸ੍ਰੀ ਮਨਧੀਰ ਸਿੰਘ ਕਾਰਪੋਰੇਸਨ ਇੰਜੀਨੀਅਰ ਦੀ ਸ਼ਿਕਾਇਤ ਬਿਲਕੁਲ ਵਾਜਬ ਪਾਈ ਗਈ। ਇਸ ਸਬੰਧ ਵਿੱਚ ਕਮਿਸ਼ਨ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਸ਼ਿਕਾਇਤ ਕਰਤਾ ਨੂੰ ਬਣਦੀ ਪੱਦ-ਉਨਤੀ ਕਰਨ ਦੀ ਹਦਾਇਤ ਕੀਤੀ। ਇਸ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਵਲੋਂ ਸ਼ਿਕਾਇਤਕਰਤਾ ਨੂੰ ਬਤੌਰ ਕਾਰਪੋਰੇਸ਼ਨ ਇੰਜੀਨੀਅਰ (ਸਿਵਲ) ਮਿਤੀ 24.05.2013 ਤੋਂ ਅਤੇ ਬਤੌਰ ਨਿਗਰਾਨ ਇੰਜੀਨੀਅਰ (ਸਿਵਲ) ਮਿਤੀ 26.10.2018 ਤੋ ਪੱਦ-ਉਨਤ ਕਰ ਦਿੱਤਾ ਗਿਆ ਹੈ।