Punjab
ਸਾਧੂ ਸਿੰਘ ਧਰਮਸੋਤ ਨੇ ਅਧੂਰੇ ਵਿਕਾਸ ਕਾਰਜਾਂ ਲਈ ਪ੍ਰਸ਼ਾਸਨ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ
ਨਾਭਾ, 13 ਜੁਲਾਈ (ਭੁਪਿੰਦਰ ਸਿੰਘ): ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਵਿਖੇ ਅਧੂਰੇ ਵਿਕਾਸ ਕਾਰਜਾਂ ਦੇ ਲਈ ਪ੍ਰਸ਼ਾਸਨ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਿਹੜੇ-ਜਿਹੜੇ ਕੰਮਾਂ ਦੇ ਠੇਕੇ ਕਿਸੇ ਵੱਲੋਂ ਲਏ ਗਏ ਹਨ ਉਨ੍ਹਾਂ ਨੇ ਕੰਮ ਨਹੀਂ ਕੀਤਾ ਉਨ੍ਹਾਂ ਦਾ ਠੇਕਾ ਰੱਦ ਕੀਤਾ ਜਾਏਗਾ। ਧਰਮਸੋਤ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਦੀ ਤਿਆਰੀ ਦੇ ਮੱਦੇਨਜ਼ਰ ਰੱਖਦੇ ਹੋਏ ਅੱਜ ਅਸੀਂ ਅਹਿਮ ਮੀਟਿੰਗ ਰੱਖੀ ਹੈ। ਧਰਮਸੋਤ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਸੁਖਬੀਰ ਬਾਦਲਾਂ ਨੂੰ ਇੱਕੋ ਥਾਲੀ ਦੇ ਚੱਟੇ-ਵੱਟੇ ਦੱਸਿਆ ਅਤੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੇ 10 ਸਾਲ ਲੁੱਟਿਆ ਜਦੋਂ ਕਿ ਪਰਮਿੰਦਰ ਸਿੰਘ ਢੀਂਡਸਾ ਪੰਜਾਬ ਦੇ ਉਸ ਵਕਤ ਖ਼ਜ਼ਾਨਾ ਮੰਤਰੀ ਵੀ ਰਹੇ ਹਨ। ਰਾਜਸਥਾਨ ਵਿੱਚ ਕਾਂਗਰਸ ਦੀ ਚੱਲ ਰਹੀ ਬਗਾਵਤ ਤੇ ਬੋਲਦੇ ਧਰਮਸੋਤ ਨੇ ਕਿਹਾ ਕਿ ਉਹ ਸਾਰੇ ਸੋਨੀਆ ਗਾਂਧੀ ਦੇ ਅੰਡਰ ਹਨ।
ਸੁਖਬੀਰ ਬਾਦਲ ਵੱਲੋਂ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕੱਸੇ ਜਾਂਦੇ ਹਨ ਕਿ ਕੈਪਟਨ ਬਾਹਰ ਨਹੀਂ ਨਿਕਲਦਾ ਤਾਂ ਧਰਮਸੋਤ ਨੇ ਕਿਹਾ ਕਿ ਕੈਪਟਨ ਸਾਹਿਬ ਨੂੰ ਸੁਖਬੀਰ ਬਾਦਲ ਦੀ ਚਿੱਟ ਦੀ ਲੋੜ ਨਹੀਂ ਹੈ ਅਤੇ ਨਰਿੰਦਰ ਮੋਦੀ ਜਦੋਂ ਸਾਰੇ ਮੁੱਖ ਮੰਤਰੀਆਂ ਨਾਲ ਆਨਲਾਈਨ ਗੱਲ ਕਰਦੇ ਹਨ ਤਾਂ ਪੰਜਾਬ ਦਾ ਜ਼ਿਕਰ ਆਉਂਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗਾ ਕੋਈ ਕੰਮ ਨਹੀਂ ਕਰ ਰਿਹਾ ਅਤੇ ਸਾਨੂੰ ਉਸ ਸੁਖਬੀਰ ਦੀ ਗਿੱਦੜ ਚਿੱਠੀ ਦੀ ਲੋੜ ਨਹੀਂ।
ਗੁਰਪਤਵੰਤ ਪੰਨੂ ਵੱਲੋਂ ਲਗਾਤਾਰ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ ਧਰਮਸੌਤ ਨੇ ਕਿਹਾ ਕਿ ਅਸੀਂ ਨਾ ਹੀ ਖਾਲਿਸਤਾਨ ਬਣਾਉਣਾ ਅਤੇ ਨਾ ਹੀ ਬਣਨ ਦੇਣਾ ਅਤੇ ਜੇਕਰ ਉਹ ਖਾਲਿਸਤਾਨ ਬਣਾਉਣਾ ਚਾਹੁੰਦਾ ਹੈ ਪੰਜਾਬ ਆ ਕੇ ਵੇਂਖ਼ ਲਵੇਂ।
ਬੀਤੇ ਦਿਨੀਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਇਲਜ਼ਾਮ ਲਗਾਏ ਸਨ ਕਿ ਕੈਪਟਨ ਅਤੇ ਬਾਦਲ ਇੱਕੋ ਹਨ ਅਤੇ ਧਰਮਸੋਤ ਨੇ ਕਿਹਾ ਕਿ ਜਦੋਂ ਬਾਦਲਾਂ ਨੂੰ ਜੇਲ੍ਹ ਭੇਜਿਆ ਸੀ ਉਹ ਕੈਪਟਨ ਨੇ ਭੇਜਿਆ ਸੀ ਅਤੇ ਹੁਣ ਸੁਖਦੇਵ ਢੀਂਡਸਾ ਵੱਖ ਹੋ ਗਿਆ। ਜਦੋਂ ਇਹ ਆਪਣੀ ਸਰਕਾਰ ਵਿੱਚ ਸਨ ਤਾਂ ਉਦੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ ਅਤੇ ਇਹ ਆਪਣੇ ਮੁੰਡੇ ਨੂੰ ਅੱਗੇ ਕਰਨ ਲਈ ਇਹ ਸਭ ਡਰਾਮਾ ਕਰ ਰਹੇ ਹਨ।
ਕਰੋਨਾ ਵਾਇਰਸ ਦੀ ਮਹਾਂਮਾਰੀ ਦਿਨੋਂ-ਦਿਨ ਆਪਣੇ ਪੈਰ ਪਸਾਰ ਰਹੀ ਹੈ ਜਿਸ ਤੇ ਧਰਮਸੋਤ ਨੇ ਬੋਲਦੇ ਕਿਹਾ ਕਿ ਜਿਵੇਂ ਕੈਪਟਨ ਨੇ ਕਿਹਾ ਕਿ ਜੇਕਰ ਲੋਕ ਸਾਥ ਨਹੀਂ ਦੇਣਗੇ ਤਾਂ ਸਖ਼ਤੀ ਕਰਨੀ ਪੈ ਸਕਦੀ ਹੈ।
ਵਪਾਰੀਆਂ ਵੱਲੋਂ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ਕਿ ਸਾਨੂੰ ਘੱਟ ਸਮਾਂ ਦਿੱਤਾ ਜਾ ਰਿਹਾ ਹੈ ਅਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਵੱਧ ਤੇ ਧਰਮਸੋਤ ਨੇ ਕਿਹਾ ਕਿ ਜੋ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ, ਉਹ ਵੀ ਵਪਾਰੀਆਂ ਦੇ ਹਨ ਅਤੇ ਸਰਕਾਰ ਸਾਰੇ ਪੰਜਾਬ ਦੇ ਠੇਕੇਆ ਦਾ ਰੈਵੇਨਿਊ ਕਰਕੇ ਪੈਨਸ਼ਨਾਂ, ਤਨਖਾਹਾਂ ਦੇ ਰਹੀ।
ਇਸ ਮੌਕੇ ਤੇ ਨਾਭਾ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਰਜਨੀਸ ਮਿੱਤਲ ਸ਼ੈਂਟੀ ਨੇ ਕਿਹਾ ਕਿ ਅਸੀਂ ਵਿਕਾਸ ਕਾਰਜਾਂ ਲਈ ਜੋ ਪੈਸੇ ਆਏ ਹਨ, ਜਿਸ ਨਾਲ ਸ਼ਹਿਰ ਨੂੰ ਵਧੀਆ ਬਣਾਇਆ ਜਾਵੇਗਾ।