India
Salman Khan ਦੇ ਨਾਂ ‘ਤੇ ਫੈਲੀ ਝੂਠੀ ਅਫ਼ਵਾਹ !
ਕਾਫੀ ਸਮੇਂ ਤੋਂ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ (Salman Khan) ਦੇ ਕੰਸਰਟ ਦੀਆਂ ਖਬਰਾਂ ਆ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਸਲਮਾਨ ਖਾਨ ਜਲਦ ਹੀ ਅਮਰੀਕਾ ‘ਚ ਕੰਸਰਟ ਕਰਦੇ ਨਜ਼ਰ ਆਉਣਗੇ। ਸਲਮਾਨ ਖਾਨ ਨੇ ਇਕ ਬਿਆਨ ਜਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਅਮਰੀਕਾ ਵਿਚ ਆਪਣੇ ਸੰਗੀਤ ਪ੍ਰੋਗਰਾਮਾਂ ਅਤੇ ਪ੍ਰਦਰਸ਼ਨਾਂ ਦੇ ਫਰਜ਼ੀ ਐਲਾਨਾਂ ਬਾਰੇ ਸੁਚੇਤ ਕੀਤਾ ਹੈ। 58 ਸਾਲਾ ਅਦਾਕਾਰ ਨੇ ਮੰਗਲਵਾਰ ਰਾਤ ਨੂੰ ਆਪਣੇ ਅਧਿਕਾਰਤ ‘ਇੰਸਟਾਗ੍ਰਾਮ’ ਪੇਜ਼ ‘ਤੇ ਇਨ੍ਹਾਂ ਦਾਅਵਿਆਂ ਬਾਰੇ ਇੱਕ ਅਧਿਕਾਰਤ ਨੋਟਿਸ ਪੋਸਟ ਕੀਤਾ ਹੈ।
ਉਨ੍ਹਾਂ ਨੇ ਬਿਆਨ ਵਿੱਚ ਕਿਹਾ ਗਿਆ ਹੈ, “ਇਹ ਸੂਚਿਤ ਕੀਤਾ ਜਾਂਦਾ ਹੈ ਕਿ ਨਾ ਤਾਂ ਮੈਂ ਅਤੇ ਮੇਰੇ ਨਾਲ ਕੋਈ ਵੀ ਸਬੰਧਤ ਕੰਪਨੀ ਜਾਂ ਟੀਮ 2024 ਵਿਚ ਅਮਰੀਕਾ ਵਿਚ ਕੋਈ ਪ੍ਰੋਗਰਾਮ ਨਹੀਂ ਕਰ ਰਹੀ ਹੈ।” ਕੋਈ ਵੀ ਦਾਅਵਾ ਜੋ ਇਹ ਸੁਝਾਅ ਦਿੰਦਾ ਹੈ ਕਿ ਸਲਮਾਨ ਖਾਨ ਪ੍ਰੋਗਰਾਮ ਕਰਨਗੇ ਤਾਂ ਇਹ ਪੂਰੀ ਤਰ੍ਹਾਂ ਝੂਠ ਹੈ।
ਉਨ੍ਹਾਂ ਨੇ ਕਿਹਾ, “ਕਿਰਪਾ ਕਰਕੇ ਅਜਿਹੀਆਂ ਘਟਨਾਵਾਂ ਬਾਰੇ ਗੱਲ ਕਰਨ ਵਾਲੇ ਕਿਸੇ ਵੀ ਈਮੇਲ ਸੰਦੇਸ਼ਾਂ ਜਾਂ ਇਸ਼ਤਿਹਾਰਾਂ ‘ਤੇ ਭਰੋਸਾ ਨਾ ਕਰੋ। ਉਨ੍ਹਾਂ ਕਿਹਾ ਕਿ ਮੇਰੇ ਨਾਂ ਦੀ ਗ਼ਲਤ ਵਰਤੋਂ ਕਰਕੇ ਧੋਖਾਧੜੀ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।