Connect with us

Corona Virus

ਸੰਗਰੂਰ : ਜੇਲ੍ਹ ਪ੍ਰਸ਼ਾਸ਼ਨ ਦੇ ਨੱਕ ਹੇਠੋ, ਫਰਾਰ ਹੋਏ ਕੈਦੀ

Published

on

ਸੰਗਰੂਰ, ਵਿਨੋਦ ਗੋਇਲ, 29 ਮਈ : ਪੰਜਾਬ ਦੀਆਂ ਜੇਲ੍ਹਾਂ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਆਈਆ ਹਨ। ਤਾਜਾ ਮਾਮਲਾ ਸੰਗਰੂਰ ਜੇਲ੍ਹ ਤੋਂ ਸਾਹਮਣੇ ਆਇਆ ਹੈ, ਜਿਥੋਂ ਵੀਰਵਾਰ ਨੂੰ 2 ਕੈਦੀ ਫਰਾਰ ਹੋ ਗਏ ਹਨ। ਇਹ ਕੈਦੀ ਜੇਲ੍ਹ ਦੇ ਬਗੀਚੇ ਵਿੱਚ ਕੰਮ ਦੌਰਾਨ ਪੁਲਿਸ ਤੋਂ ਅੱਖ ਬਚਾ ਕੇ ਭੱਜ ਨਿਕਲੇ। ਜੇਲ੍ਹ ਵਿੱਚ ਬੰਦ ਕੈਦੀ ਪੁਲਿਸ ਦੇ ਨੱਕ ਹੇਠੋ ਫਰਾਰ ਹੋ ਗਏ। ਪੁਲਿਸ ਆਸ ਪਾਸ ਦੇ ਖੇਤਾਂ ਵਿੱਚ ਕੈਦੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਕੈਦੀ ਬਗੀਚੇ ਵਿੱਚ ਕੰਮ ਕਰ ਰਹੇ ਸਨ ਜਿਸ ਵੇਲੇ ਉਹ ਫਰਾਰ ਹੋਏ।
ਹਾਲਾਂਕਿ ਪੁਲਿਸ ਦੀ ਨਿਗਰਾਨੀ ਹੇਠੋਂ ਕੈਦੀ ਫਰਾਰ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜੋ ਪੁਲਿਸ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਹਨ।