Punjab
ਸਂਗਰੂਰ ਵਿਖੇ ਕੋਰੋਨਾ ਨਾਲ ਹੋਈ ਇੱਕ ਹੋਰ ਮੌਤ

ਸਂਗਰੂਰ, 29 ਜੂਨ (ਰਾਕੇਸ਼ ਕੁਮਾਰ): ਕੋਰੋਨਾ ਕਾਰਨ ਦੇਸ਼ ਦੁਨੀਆ ਦੇ ਲੋਕ ਪ੍ਰੇਸ਼ਾਨ ਹਨ। ਪੰਜਾਬ ਵਿਖੇ ਵੀ ਕੋਰੋਨਾ ਦਾ ਆਤੰਕ ਦਿਨੋਂ ਦਿਨ ਵੱਧ ਰਿਹਾ ਹੈ। ਦੱਸ ਦਈਏ ਸਂਗਰੂਰ ਦੇ ਮਾਲੇਰਕੋਟਲਾ ਨਿਵਾਸੀ 55 ਸਾਲਾ ਵਿਅਕਤੀ ਕੋਰੋਨਾ ਦੇ ਇਲਾਜ ਲਾਇ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿਖੇ ਦਾਖਿਲ ਸੀ। ਜਿਸਦੀ ਇਲਾਜ ਦੌਰਾਨ ਮੌਤ ਹੋ ਗਈ।
ਇਸਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ ਜਦਕਿ ਪਾਜ਼ਿਟਿਵ ਮਰੀਜਾਂ ਦੀ ਗਿਣਤੀ 440 ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 192 ਲੋਕ ਠੀਕ ਹੋ ਚੁਕੇ ਹਨ ਜਦਕਿ ਅਜੇ ਵੀ 235 ਪੀੜਤ ਜੇਰੇ ਇਲਾਜ਼ ਹਨ।