Punjab
ਸੰਗਰੂਰ ਵਿੱਚ ਬਣਾਇਆ ਐੱਮਬੁਬੈਗ, ਸਾਹ ਲੈਣ ‘ਚ ਕਰੇਗਾ ਪੀੜਤਾਂ ਦੀ ਮੱਦਦ
ਪੀੜਤ ਵਿਅਕਤੀ ਕੋਲ ਜਾਣ ਦੀ ਲੋੜ ਨਹੀਂ ਪਵੇਗੀ
ਸੰਗਰੂਰ, 10 ਅਪਰੈਲ (ਵਿਨੋਦ ਗੋਇਲ): ਜ਼ਿਲ੍ਹਾ ਸੰਗਰੂਰ ਦੇ ਧੁਰੀ ਵਿੱਚ ਇੱਕ ਐੱਮਬੁ ਬੈਗ ਬਣਾਇਆ ਗਿਆ ਹੈ। ਇਸਨੂੰ ਬਣਾਉਣ ਵਾਲੇ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਇੱਕ ਰੋਬੋਟ ਹੱਥ ਹੈ। ਐੱਮਬੁਬੈਗ ਜਿਸਨੂੰ ਅਮਬੂਲੈਂਸ ਵਿੱਚ ਲਾਇਆ ਜਾਂਦਾ ਹੈ ਤਾਂ ਜੋ ਮਰੀਜ ਨੂੰ ਸਾਹ ਲੈਣ ‘ਚ ਤਕਲੀਫ਼ ਨਾ ਹੋਵੇ, ਹੁਣ ਉਸ ਦੀ ਥਾਂ ਤੇ ਇਸ ਰੋਬੋਟ ਹੱਥ ਨੂੰ ਲਾਇਆ ਜਾਵੇਗਾ ਤਾਂ ਜੋ ਪੀੜਤ ਕੋਲ ਕਿਸੇ ਨੂੰ ਬੈਠਣ ਦੀ ਲੋੜ ਨਾ ਪਵੇ ਕਿਉਂਕਿ ਕੋਰੋਨਾ ਇੱਕ ਦੂੱਜੇ ਦੇ ਸੰਪਰਕ ‘ਚ ਆਉਣ ਨਾਲ ਫੈਲ ਰਿਹਾ ਹੈ। ਇਹ ਮਸ਼ੀਨ ਬਣਾਉਣ ਵਾਲੇ ਵਿਅਕਤੀ ਨੇ ਕਿਹਾ ਉਸਨੇ ਪਹਿਲਾਂ ਵੀ ਇੱਕ ਮਸ਼ੀਨ ਬਣਾਈ ਸੀ ਜਿਸਦੇ ਨਾਲ ਮਰੀਜ ਨੂੰ ਸਾਹ ਲੈਣ ‘ਚ ਤਕਲੀਫ਼ ਨਹੀਂ ਆਉਂਦੀ ਪਰ ਉਸਦੇ ਵਿੱਚ ਕੁਝ ਕਮਿਆਂ ਪਾਈਆਂ ਗਈਆਂ ਸੀ। ਇਸ ਲਈ ਉਸਨੂੰ ਛੱਡ ਐੱਮਬੁਬੈਗ ਵੱਲ ਧਿਆਨ ਦਿੱਤਾ ਗਿਆ। ਇਸ ਰੋਬੋਟ ਨੂੰ ਬਣਾਉਣ ਵਿੱਚ 34 ਹਜ਼ਾਰ ਦੀ ਲਾਗਤ ਆਈ ਹੈ, ਜੇਕਰ ਪ੍ਰਸ਼ਾਸਨ ਇਸ ਨੂੰ ਬਣਾਉਣ ਦਾ ਸਾਮਾਨ ਮੁਹਈਆ ਕਰਵਾ ਦੇਵੇ ਤਾਂ ਇਸਦੀ ਲਾਗਤ ਹੋਰ ਵੀ ਘੱਟ ਹੋਵੇਗੀ।
ਇਸ ਬਾਰੇ ਗੱਲ ਕਰਦਿਆਂ ਸੰਗਰੂਰ ਦੇ DC ਨੇ ਦੱਸਿਆ ਕਿ ਇਨ੍ਹਾਂ ਦੀ ਮਸ਼ੀਨ ਨੂੰ DRDO ਦੇਖ ਰਿਹਾ ਹੈ। ਹੇਠਲੇ ਪੱਧਰ ਦੇ ਅਧਿਕਾਰੀਆਂ ਨੇ ਤਾਂ ਇਸਨੂੰ ਪਾਸ ਕਰ ਦਿੱਤਾ ਹੈ ਪਰ ਇਸਦਾ ਕੰਮ ਹੈ ਸਰੀਰ ਵਿਚ ਸਾਹ ਪਹੁਚਾਉਣਾ ਅਤੇ ਵੈਂਟੀਲੇਟਰ ਇੱਕ ਔਟੋਮੈਟਿਕ ਮਸ਼ੀਨ ਹੈ ਜਿਸਦੇ ਵਿੱਚ ਸਾਰਾ ਫਿਕਸ ਹੁੰਦਾ ਹੈ ਕਿ ਸਰੀਰ ਵਿੱਚ ਕਿੰਨੀ ਸਾਹ ਪਹੁੰਚਾਉਣਾ ਹੈ। ਇਸ ਐੱਮਬੁਬੈਗ ਵਿੱਚ ਇਹੋ ਜਿਹਾ ਕੁੱਛ ਵੀ ਨਹੀਂ ਇਸ ਲਈ DRDO ਹਾਲੇ ਪੁੱਛ ਗਿੱਛ ਕਰ ਰਹੀ ਹੈ। ਉਸਦੇ ਬਾਅਦ ਹੀ ਇਸਦੀ ਵਰਤੋਂ ਕਰਨੀ ਹੈ ਜਾ ਨਹੀਂ ਇਸਦਾ ਫੈਸਲਾ ਲਿਆ ਜਾਵੇਗਾ।