Connect with us

Punjab

ਮਰਕਜ਼ ਜਮਾਤ ਨਾਲ ਸਬੰਧਤ ਮੁਸਲਿਮ ਵਰਗ ਦੇ 15 ਲੋਕਾਂ ਨੂੰ ਨਾਭਾ ਦੀ ਮਸਜਿਦ ‘ਚ ਕੀਤਾ ਆਇਸੋਲੇਟ, ਮਸਜਿਦ ਨੂੰ ਕੀਤਾ ਸੈਨਿਟਾਇਜ਼

Published

on

ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਭਰ ਦੇ ਵਿੱਚ ਲੋਕ ਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਕਰਫਿਊ ਜਾਰੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਮਰਕਜ਼ ਜਮਾਤ ਦੇ ਮੁਸਲਮਾਨ ਸਮੁਦਾਏ ਨਾਲ ਸਬੰਧ ਰੱਖਣ ਵਾਲੇ ਉੱਤੇ ਪੰਜਾਬ ਸਰਕਾਰ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਮੁਸਲਮਾਨ ਸਮੁਦਾਏ ਦੇ ਲੋਕ ਵੱਖ-ਵੱਖ ਸੂਬਿਆਂ ਤੋਂ ਆ ਕੇ ਨਾਭਾ ਦੀ ਮਸਜਿਦ ਵਿਖੇ ਰਹੀ ਰਹੇ ਹਨ। ਕਰੀਬ 15 ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਏਕਾਂਤਵਾਸ ਵਿੱਚ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਨੇ, ਜਿਸ ਦੇ ਮੱਦੇਨਜ਼ਰ ਰੱਖਦੀਆਂ ਸੋਮਵਾਰ ਨੂੰ ਨਾਭਾ ਨਗਰ ਕੌਂਸਲ ਦੇ ਵੱਲੋਂ ਮਸਜਿਦ ਨੂੰ ਸੈਨਿਟਾਇਜ਼ ਕੀਤਾ ਗਿਆ।

ਇਸ ਮੌਕੇ ਤੇ ਫਾਇਰ ਕਰਮਚਾਰੀ ਮਹੇਸ਼ ਕੁਮਾਰ ਨੇ ਕਿਹਾ ਕਿ ਸਾਨੂੰ ਐਸਡੀਐਮ ਨਾਭਾ ਦੇ ਹੁਕਮਾਂ ਦੇ ਅਨੁਸਾਰ ਪੂਰੇ ਸ਼ਹਿਰ ਨੂੰ ਸੈਨੀਟਾਇਜ਼ ਕਰਨ ਦੇ ਹੁਕਮ ਦਿੱਤੇ ਗਏ ਸਨ। ਉਸ ਦੇ ਤਹਿਤ ਹੀ ਅਸੀਂ ਮਸਜਿਦ ਨੂੰ ਸੈਨੀਟਾਇਜ਼ ਕਰ ਰਹੇ ਹਾਂ ਕਿਉਂਕਿ ਇੱਥੇ 15 ਦੇ ਕਰੀਬ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਇਕਾਂਤਵਾਸ ਵਿੱਚ ਰਹਿਣ ਦੇ ਹੁਕਮ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸਨ।
ਇਸ ਮੌਕੇ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਅਸੀਂ ਫਰੀਦਾਬਾਦ, ਲਖਨਊ ਤੋਂ ਆ ਕੇ ਇੱਥੇ ਮਸਜਿਦ ਵਿੱਚ ਰਹਿ ਰਹੇ ਸੀ ਅਤੇ ਸਾਨੂੰ ਪ੍ਰਸ਼ਾਸਨ ਵੱਲੋਂ ਇਕਾਂਤਵਾਸ ਵਿੱਚ ਮਸਜਿਦ ਦੇ ਅੰਦਰ ਹੀ ਰਹਿਣ ਦੇ ਹੁਕਮ ਦਿੱਤੇ ਗਏ ਹਨ। ਇਹਨਾਂ ਨੇ ਅੱੱਗੇ ਕਿਹਾ ਕਿ ਵਿਭਾਗ ਦੇ ਵੱਲੋਂ ਸਾਡੀ ਮੁਕੰਮਲ ਤੌਰ ਤੇ ਜਾਂਚ ਕਰ ਲਈ ਗਈ ਹੈ ਤੇ ਅਸੀਂ ਬਿਲਕੁਲ ਠੀਕ ਹਾਂ ਅਤੇ ਸਾਨੂੰ 14 ਦਿਨਾਂ ਦੇ ਲਈ ਮਸਜਿਦ ਦੇ ਅੰਦਰ ਹੀ ਰਹਿਣ ਦੇ ਹੁਕਮ ਦਿੱਤੇ ਗਏ ਨੇ।