Corona Virus
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੇਲ੍ਹਾਂ ਦੇ ਬੰਦੀਆਂ ਨੂੰ ਦਵਾਈਆਂ ਤੇ ਮਾਸਕ ਮੁਹੱਈਆ ਕਰਵਾਏ ਗਏ
ਪਠਾਨਕੋਟ, 21 ਮਈ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੇਲ੍ਹਾਂ ਦੇ ਬੰਦੀਆਂ ਨੂੰ ਮੈਡੀਸਨ ਮੁਹੱਈਆ ਕਰਵਾਈ ਜਾ ਰਹੀ ਹੈ।ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਐੱਮ ਡੀ ਡਾ.ਐੱਸਪੀ ਸਿੰਘ ਓਬਰਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾ ਨੇ ਏਡੀਜੀਪੀ ਸਹੋਤਾ ਦੀ ਬੇਨਤੀ ‘ਤੇ ਜਿੱਥੇ ਜੇਲ੍ਹਾਂ ‘ਚ ਮੈਡੀਕਲ ਕੈਂਪ ਲਾਏ ਸਨ ਉੱਥੇ ਹੀ ਉਨਾ ਨੇ ਕਿਹਾ ਕਿ ਟਰੱਸਟ ਵੱਲੋਂ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਦੇ ਬੰਦੀਆਂ ਲਈ ਮੈਡੀਸਨ ਵੀ ਮੁਹੱਈਆ ਕਰਵਾਈ ਹੈ ਜਿਸ ਦੇ ਤਹਿਤ ਹੁਣ ਪਠਾਨਕੋਟ ਸਬ ਜੇਲ੍ਹ ‘ਚ 150 ਬੰਦੀ ਮਹਿਲਾਵਾਂ ਲਈ ਤਕਰੀਬਨ ਇੱਕ ਲੱਖ 10 ਹਜ਼ਾਰ ਮੈਡੀਸਨ ਸਬ ਜੇਲ੍ਹ ਪਠਾਨਕੋਟ ਦੇ ਸੁਪਰਡੈਂਟ ਜੀਵਨ ਠਾਕੁਰ ਨੂੰ ਦਿੱਤੀ ਹੈ, ਇਸ ਦੇ ਨਾਲ ਹੀ ਡਾ ਓਬਰਾਏ ਵੱਲੋਂ 1 ਹਜ਼ਾਰ ਥਰੀ ਲੇਅਰ ਮਾਸਕ, 1 ਇਨਫਰਾਰੈੱਡ ਥਰਮਾਮੀਟਰ, ਫੇਸ ਸ਼ੀਲਡਾਂ ਵੀ ਪਠਾਨਕੋਟ ਸਬ ਜੇਲ੍ਹ ਲਈ ਦਿੱਤੀਆਂ ਗਈਆਂ। ਉਨਾ ਕਿਹਾ ਕਿ ਟਰੱਸਟ ਵੱਲੋਂ ਵੱਖ ਵੱਖ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਨਫਰਾਰੈੱਡ ਥਰਮਾਮੀਟਰ ਤੇ ਸੈਨੇਟਾਈਜਰ ਵੀ ਦਿੱਤੇ ਜਾ ਰਹੇ ਹਨ। ਸਬ ਜੇਲ੍ਹ ਪਠਾਨਕੋਟ ਦੇ ਸੁਪਰਡੈਂਟ ਜੀਵਨ ਠਾਕੁਰ ਨੇ ਡਾ ਓਬਰਾਏ ਦਾ ਧੰਨਵਾਦ ਕੀਤਾ ਉਨਾ ਕਿਹਾ ਕਿ ਡਾ ਓਬਰਾਏ ਨੇ ਉਨਾ ਦੀ ਮੰਗ ‘ਤੇ ਮੈਡੀਸਨ ਮੁਹੱਈਆ ਕਰਵਾਈ ਹੈ।