Punjab
ਸਰਦਾਰ ਇੰਦਰਪਾਲ ਸਿੰਘ ‘ਧੰਨਾ’ ਬਣੇ ਪੰਜਾਬ ਦੇ ਮੁੱਖ ਇੰਫੋਰਮੇਸ਼ਨ ਕਮਿਸ਼ਨਰ

19 ਜਨਵਰੀ 2024: ਹੁਸ਼ਿਆਰਪੁਰ ਦੇ ਸੀਨੀਅਰ ਵਕੀਲ ਅਤੇ ਉਘੇ ਸਮਾਜ ਸੇਵੀ ਇੰਦਰਪਾਲ ਸਿੰਘ ਧੰਨਾ ਨੂੰ ਪੰਜਾਬ ਸਰਕਾਰ ਨੇ ਮੁੱਖ ਇੰਫੋਰਮੇਸ਼ਨ ਕਮਿਸ਼ਨਰ ਲਗਾਇਆ ਹੈ ਇਸ ਤੋਂ ਪਹਿਲਾਂ ਸਰਕਾਰ ਨੇ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਵਜੋਂ ਨਿਯੁਕਤ ਸੀ । ਜ਼ਿਕਰਯੋਗ ਹੈ ਕਿ ਇੰਦਰਪਾਲ ਸਿੰਘ ਧੰਨਾ ਫੌਜਦਾਰੀ ਦੇ ਨਾਮੀ ਵਕੀਲ ਹਨ। ਇਸ ਤੋਂ ਇਲਾਵਾ ਇੰਦਰਪਾਲ ਸਿੰਘ ਧੰਨਾ ਦੇ ਦਾਦਾ ਜੀ ਸਰਦਾਰ ਹਰਬਖਸ਼ ਸਿੰਘ ਵੀ ਬੈਰੀਸੱਟਰ ਸਨ ਅਤੇ ਸਾਂਝੇ ਪੰਜਾਬ ਦੇ ਵਿੱਚ ਡਿਪਟੀ ਸਪੀਕਰ ਵੀ ਸਨ।
ਇਹ ਹੀ ਨਹੀਂ ਸਗੋਂ ਉਨ੍ਹਾਂ ਦੇ ਪੜ੍ਹ-ਦਾਦਾ ਗੁਲਾਬ ਸਿੰਘ ਜੀ ਵੀ ਸੈਸ਼ਨ ਜੱਜ ਸਨ। ਇੰਦਰਪਾਲ ਸਿੰਘ ਦੇ ਪਰਿਵਾਰ ਦੇ ਵਿੱਚ ਦੋਵੇਂ ਲੜਕੀਆਂ ਵੀ ਵਕੀਲ ਹਨ ਅਤੇ ਬੇਟਾ ਨੋਨੀਤ ਸਿੰਘ ਚੰਡੀਗੜ੍ਹ ਵਿਖੇ ਵਕਾਲਤ ਦੀ ਪੜ੍ਹਾਈ ਕਰ ਰਿਹਾ ਹੈ। ਇਸ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਅਤੇ ਕੱਦ ਵੀ ਉੱਚਾ ਹੋਇਆ ਹੈ ।