Uncategorized
ਸਤਿੰਦਰ ਸਰਤਾਜ ਨੇ ‘ਜਲਸਾ’ ਗੀਤ ‘ਤੇ ਕੀਤਾ ਜ਼ਬਰਦਸਤ ਡਾਂਸ..

20 ਸਤੰਬਰ 2023: ਸਤਿੰਦਰ ਸਰਤਾਜ (Satinder Sartaaj) ਦਾ ਹਾਲ ਹੀ ‘ਚ ਗੀਤ ‘ਜਲਸਾ-2.0’ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਫ਼ਿਲਮ ‘ਮਿਸ਼ਨ ਰਾਣੀਗੰਜ’ ‘ਚ ਦਿਖਾਈ ਦੇਣਗੇ ।ਗੀਤ ਨੂੰ ਪਰੀਣੀਤੀ ਚੋਪੜਾ ਅਤੇ ਅਕਸ਼ੇ ਕੁਮਾਰ ‘ਤੇ ਫ਼ਿਲਮਾਇਆ ਗਿਆ ਸੀ ।ਪਰ ਹੁਣ ਸਤਿੰਦਰ ਸਰਤਾਜ ਇਸ ਗੀਤ ‘ਤੇ ਦਮਦਾਰ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਸਰੋਤਿਆਂ ਨੂੰ ਇਹ ਗੀਤ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਅਤੇ ਫੈਨਸ ਦਾ ਏਨਾਂ ਪਿਆਰ ਮਿਲਣ ‘ਤੇ ਸਤਿੰਦਰ ਸਰਤਾਜ ਵੀ ਪੱਬਾਂ ਭਾਰ ਹਨ ਅਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ ।
ਫ਼ਿਲਮ ‘ਕਲੀ ਜੋਟਾ’ ‘ਚੋਂ ਵੀ ਸਤਿੰਦਰ ਸਰਤਾਜ ਦਾ ਗੀਤ ‘ਰੁਤਬਾ’ ਹਿੱਟ ਹੋਇਆ ਸੀ । ਇਸ ਗੀਤ ਨੂੰ ਵੀ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।
ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਅਤੇ ‘ਬਲੈਕ ਪ੍ਰਿੰਸ’, ‘ਇੱਕੋਮਿੱਕੇ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਵਧੀਆ ਗਾਇਕ ਅਤੇ ਅਦਾਕਾਰ ਹੋਣ ਦੇ ਨਾਲ ਨਾਲ ਸਤਿੰਦਰ ਸਰਤਾਜ ਵਧੀਆ ਲੇਖਕ ਵੀ ਹਨ । ਉਹ ਆਪਣੀ ਬਾਕ-ਕਮਾਲ ਸ਼ਾਇਰੀ ਦੇ ਲਈ ਵੀ ਜਾਣੇ ਜਾਂਦੇ ਹਨ । ਉਨ੍ਹਾਂ ਨੇ ਆਪਣੇ ਲਿਖੇ ਗੀਤ ਹੀ ਗਾਏ ਹਨ ਅਤੇ ਉਹ ਵਧੀਆ ਸ਼ਾਇਰੀ ਵੀ ਕਰਦੇ ਹਨ ।