Connect with us

Punjab

ਮੁਕਤਸਰ ਦੌਰੇ ਲਈ ਐਸ.ਸੀ. ਕਮਿਸ਼ਨ ਵੱਲੋਂ ਟੀਮ ਗਠਿਤ

Published

on


ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਮੁਕਤਸਰ ਜ਼ਿਲ੍ਹੇ ਵਿੱਚ ਦਲਿਤਾ ਨਾਲ ਵਾਪਰੀਆਂ ਘਟਨਾਵਾਂ ਦਾ ਜ਼ਾਇਜਾਂ ਲੈਣ ਲਈ 2 ਮੈਬਰੀਂ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੈਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਕਮਿਸ਼ਨ ਕੋਲ ਬੀਤੇ ਕੁਝ ਦਿਨਾਂ ਤੋਂ ਦਲਿਤਾ ਨਾਲ ਵਾਪਰੀਆਂ ਘਟਨਾਵਾਂ ਸਬੰਧੀ ਸ਼ਿਕਾਇਤਾਂ ਆ ਰਹੀਆਂ ਹਨ। ਜਿਨ੍ਹਾਂ ਦੀ ਜਾਂਚ ਲਈ ਕਮਿਸ਼ਨ ਵੱਲੋਂ ਇੱਕ 2 ਮੈਂਬਰੀ ਟੀਮ ਭੇਜਣ ਦਾ ਫੈਸਲਾ ਲਿਆ ਗਿਆ ਹੈ। ਇਸ ਟੀਮ ਵਿੱਚ ਸ੍ਰੀ ਗਿਆਨ ਚੰਦ ਅਤੇ ਪ੍ਰਭਦਿਆਲ ਮੈਂਬਰ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਕਿ ਸਰਕਟ ਹਾਊਂਸ ਮੁਕਤਸਰ ਵਿਖੇ 6 ਅਗਸਤ 2021 ਨੂੰ ਦੁਪਹਿਰ 12.30 ਵਜੇ ਸ਼ਿਕਾਇਤਾਂ ਸੁਣਨਗੇ । ਇਸ ਮੌਕੇ ਤੇ 2 ਮੈਂਬਰੀ ਕਮੇਟੀ ਵਿਸ਼ੇਸ਼ ਤੌਰ ਤੇ ਪਿੰਡ ਖੁੱਡੇ ਹਲਾਲ ਦੀ ਘਟਨਾ , ਕਰਮਜੀਤ ਕੌਰ ਦੀ ਸ਼ਿਕਾਇਤ ਅਤੇ ਬੋਹੜ ਸਿੰਘ ਸਰਪੰਚ ਡੱਬੇਵਾਲੀ ਦੀ ਸ਼ਿਕਾਇਤ ਸੁਣਨਗੇ।