Connect with us

Punjab

ਸਕੂਲ ਟੀਚਰਾਂ ਤੇ ਹੋਇਆ ਹਮਲਾ , ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ , ਹਮਲਾਵਾਰ ਸੀਸੀਟੀਵੀ ਕੈਮਰਾ ਚ ਹੋਏ ਕੈਦ

Published

on

ਪੰਜਾਬ ਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਦੇ ਨਾਂ ਕਿ ਬਿਨਾ ਕਾਨੂੰਨ ਦਾ ਡਰ ਤੋਂ ਨਿੱਤ ਦਿਹਾੜੇ ਜਿੱਥੇ ਆਮ ਲੋਕਾਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੇ ਹੋਰ ਕਈ ਤਰ੍ਹਾਂ ਦੇ ਹਮਲੇ ਅਤੇ ਗੁੰਡਾਗਰਦੀ ਕਰਨ ਦੀਆਂ ਵਾਰਦਾਤਾਂ ਸਾਮਣੇ ਆ ਰਹੀਆਂ ਹਨ ਕੁਝ ਇਸ ਤਰ੍ਹਾਂ ਦਾ ਮਾਮਲਾ ਸਾਮਣੇ ਆਇਆ ਕਸਬਾ ਡੇਰਾ ਬਾਬਾ ਨਾਨਕ ਵਿਖੇ ਜਿਥੇ  ਸਨਮਾਨਯੋਗ ਰੁਤਬਾ ਰੱਖਣ ਵਾਲੇ ਅਧਿਆਪਕ ਵਰਗ ਉੱਪਰ ਵੀ ਜਾਨਲੇਵਾ ਹਮਲੇ ਹੋਣ ਦੀ ਘਟਨਾ ਸਾਹਮਣੇ ਆਈ।ਬੀਤੀ ਅਗਸਤ 28 ਨੂੰ ਡੇਰਾ ਬਾਬਾ ਨਾਨਕ ਦੇ ਇਕ ਪ੍ਰਾਈਵੇਟ ਸਕੂਲ ਪਿੰਡ ਮਾਲੇਵਾਲ ਦੇ ਅਧਿਆਪਕਾਂ ਦੀ ਗੱਡੀ ਉੱਪਰ ਫਤਹਿਗੜ੍ਹ ਚੂੜੀਆਂ -ਡੇਰਾ ਬਾਬਾ ਨਾਨਕ ਮਾਰਗ ਪਿੰਡ ਸ਼ਾਹਪੁਰ ਜਾਜਨ ਦੇ ਸੱਕੀ ਦੇ ਪੁਲ ਕੋਲ 8 ਤੋਂ 10 ਤੇਜ਼ਧਾਰ ਹਥਿਆਰਬੰਦ ਨੌਜਵਾਨ ਵੱਲੋਂ ਪਹਿਲਾਂ ਹਮਲਾ ਕਰਕੇ ਜਿੱਥੇ ਗੱਡੀ ਰੋਕੀ ਗਈ ਉਥੇ ਹੀ ਗੱਡੀ ਦੀ ਭੰਨਤੋੜ ਕੀਤੀ ਅਤੇ ਗੱਡੀ ਚ ਸਵਾਰ ਟੀਚਰਾਂ ਚੋ ਇਕ ਅਧਿਆਪਕ ਜ਼ਖ਼ਮੀ ਕੀਤਾ ਗਿਆ ਉਧਰ ਇਸ ਘਟਨਾ ਨਾਲ ਸਬੰਧਤ ਕੁਝ ਨੌਜਵਾਨਾਂ ਦੀਆਂ ਤਸਵੀਰਾਂ  ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਹਨ।ਇਸ ਸਬੰਧੀ ਸਕੂਲ ਦੇ ਪੀੜਤ ਅਧਿਆਪਕ ਰਜੇਸ਼ ਕੁਮਾਰ ਨੇ ਦੱਸਿਆ ਕਿ 28 ਅਗਸਤ ਨੂੰ ਉਹਨਾਂ ਦੇ ਸਕੂਲ ਚ ਖੇਡ ਮੁਕਾਬਲਾ ਸੀ ਅਤੇ ਖੇਡਾਂ ਕਰਾ ਕੇ ਜਦ ਸਕੂਲ ਵੈਨ ਅਧਿਆਪਕਾ ਨੂੰ ਛੱਡਣ ਜਾ ਰਹੀ ਸੀ ਸ਼ਾਹਪੁਰ ਜਾਜਨ ਸੱਕੀ ਪੁਲ ਤੇ ਪਹਿਲਾਂ ਤੋਂ ਮੌਜੂਦ 8 ਤੋਂ 10 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੱਡੀ ਤੇ ਹਮਲਾ ਕਰ ਦਿੱਤਾ ਜਿਸ ਨਾਲ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਏ ਤੇ ਇਕ ਅਧਿਆਪਕ ਜ਼ਖਮੀ ਹੋ ਗਿਆ ।ਉਨ੍ਹਾਂ ਕਿਹਾ ਕਿ ਉਥੇ ਹੀ ਸਕੂਲ ਪ੍ਰਬੰਧਕਾਂ ਵਲੋਂ ਉਸੇ ਸ਼ਾਮ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਇਸ ਹਮਲੇ ਬਾਰੇ ਸੂਚਿਤ ਕੀਤਾ ਗਿਆ ਪਰ ਪੁਲਿਸ  ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅੱਜ ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਨੂੰ ਛੁੱਟੀ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਸਬੰਧੀ ਸਕੂਲ ਦੇ ਐੱਮਡੀ ਅਰੁਨ ਨੇ ਦੱਸਿਆ ਕਿ ਅੱਜ ਉਹਨਾਂ ਕੋਲ ਪੁਲੀਸ ਅਧਕਾਰੀ ਆਏ ਹਨ ਜਿਨ੍ਹਾਂ ਵੱਲੋਂ ਉਹਨਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦਿਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪੁਲੀਸ ਨੂੰ ਸ਼ੱਕ ਦੇ ਆਧਾਰ ਤੇ ਸਕੂਲ ਦੇ ਪੁਰਾਣੇ ਅਤੇ ਮੌਜੂਦਾ ਵਿਦਿਆਰਥੀਆਂ ਦੇ ਨਾਮ ਦਿੱਤੇ ਗਏ ਹਨ।ਇਸ ਸਬੰਧੀ  ਏਐੱਸਆਈ ਸੁਰਜੀਤ ਸਿੰਘ ਦੱਸਿਆ ਕਿ ਸਕੂਲ ਮੈਨਜਮੈਂਟ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਉਕਤ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।