Connect with us

Corona Virus

ਅੰਮ੍ਰਿਤਸਰ ਦੇ ਚਾਰ ਇਲਾਕਿਆਂ ਨੂੰ ਕੀਤਾ ਸੀਲ, ਐਲਾਨਿਆ ਕੰਟੇਮੈਂਟ ਜ਼ੋਨ

Published

on

ਅੰਮ੍ਰਿਤਸਰ, ਗੁਰਪ੍ਰੀਤ ਸਿੰਘ, 8 ਜੂਨ : ਪੰਜਾਬ ਸਰਕਾਰ ਵਲੋਂ ਦਿੱਤੀ ਗਈ ਛੋਟ ਅੰਮ੍ਰਿਤਸਰ ‘ਚ ਵੀ ਲਾਗੂ ਹੋਵੇਗੀ ਪਰ ਜ਼ਿਲੇ ਮਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਨੇ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਰਾਊਂਡ ਰਿਪੋਰਟ ਨੂੰ ਦੇਖਣ ਤੋਂ ਬਾਅਦ ਅੰਮ੍ਰਿਤਸਰ ਜ਼ਿਲੇ ‘ਚ ਇਕ ਕੰਟੇਨਮੈਂਟ ਜ਼ੋਨ ਬਣਾ ਦਿੱਤਾ। ਇਸ ‘ਚ ਸ਼ਹਿਰ ਦੇ ਅੰਦਰੂਨੀ ਚਾਰ ਇਲਾਕੇ ਸ਼ਾਮਲ ਹਨ। ਬੰਬੇ ਵਾਲਾ ਖੂਹ, ਕਟੜਾ ਮੋਤੀ ਰਾਮ, ਰਾਮ ਬਾਗ ਵਾਲੀ ਗਲੀ ਦੇ ਇਲਾਕੇ ਨੂੰ ਕੰਟੇਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ ਅਤੇ ਜਿਸਦੇ ਕਰਕੇ ਇਲਾਕੇ ਚ ਸਹਿਮ ਦਾ ਮਾਹੌਲ ਹੈ।

ਦਸ ਦਈਏ ਕਿ ਕੰਟੇਨਮੈਂਟ ਜ਼ੋਨ ‘ਚ ਜ਼ਰੂਰੀ ਵਸਤੂਆਂ ਜਿਵੇ ਰਾਸ਼ਨ ਦੁੱਧ ਵਾਲੀਆਂ ਦੁਕਾਨਾਂ, ਦਵਾਈਆਂ ਆਦਿ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਵਪਾਰਕ ਅਦਾਰਾ ਨਹੀਂ ਖੋਲ੍ਹਿਆ ਜਾਵੇਗਾ। ਨਿਯਮਾਂ ਮੁਤਾਬਕ ਕੰਟੇਨਮੈਂਟ ਜ਼ੋਨ ਇਸ ਇਲਾਕੇ ਨੂੰ ਐਲਾਨਿਆ ਜਾਂਦਾ ਹੈ, ਜਿਸ ‘ਚ ਇਲਾਕੇ ‘ਚ ਇਕੱਠੇ 15 ਪਾਜ਼ੇਟਿਵ ਕੇਸ ਨਿਕਲਣ ਪਰ ਇਲਾਕੇ ‘ਚ ਹੁਣ ਤੱਕ ਲਗਭਗ 19 ਪਾਜ਼ੇਟਿਵ ਕੇਸ ਪਾਏ ਗਏ , ਜਿਸ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਦੇ ਅੰਦਰੂਨੀ ਬਾਜ਼ਾਰ ‘ਚ ਹਾਲਾਤ ਆਮ ਵਰਗੇ ਨਹੀਂ ਹਨ ਸਗੋਂ ਕੋਰੋਨਾ ਦਾ ਕਮਿਊਨਿਟੀ ਸਪ੍ਰੈਡ ਸ਼ੁਰੂ ਹੋ ਗਿਆ ਹੈ।