Connect with us

India

ਦੇਖੋ ਦਿੱਲੀ ਦੇ ਲੋਕਾਂ ਨੇ ਕਿਵੇਂ ਕਿਸਾਨਾਂ ਲਈ ਖੋਲ੍ਹੇ ਦਿਲ

ਦਿੱਲੀ ‘ਚ ਟਰੱਕ,ਬੱਸ,ਆਟੋ ਅਤੇ ਟੈਕਸੀ ਯੂਨੀਅਨ ਦਾ ਕਿਸਾਨਾਂ ਨੂੰ ਸਮਰਥਨ ਵੀ ਮਿਲ ਰਿਹਾ ਹੈ। ਦਿੱਲੀ ਦੇ ਲੋਕਾਂ ਨੇ ਕਿਸਾਨਾਂ ਦਾ ਦਿੱਤਾ ਸਾਥ

Published

on

30 ਨਵੰਬਰ:ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਦਿੱਲੀ ਧਰਨਾ ਦੇ ਕੇ ਸਿੱਧੀ-ਸਿੱਧੀ ਕੇਂਦਰ ਨੂੰ ਟੱਕਰ ਦੇ ਰਹੇ ਹਨ।ਇੱਕ ਪਾਸੇ ਕੇਂਦਰ ਆਪਣਾ ਰੁੱਖਾ ਵਤੀਰਾ ਦਿਖਾ ਰਹੀ ਹੈ ਅਤੇ ਕਿਸਾਨ ਵੀ ਆਪਣੇ ਹੱਕਾਂ ਲਈ ਅੜੇ ਹੋਏ ਹਨ।ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਖੇਤੀ ਕਾਨੂੰਨ ਵਾਪਿਸ ਨਾ ਲਏ ਗਏ ਤਾਂ ਕਿਸਾਨ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਨਗੇ। ਦਿੱਲੀ ਵਿੱਚ ਪਬਲਿਕ ਅਤੇ ਪ੍ਰਾਈਵੇਟ ਟ੍ਰਾਂਸਪੋਟਰਾਂ ਦਾ ਵੀ ਕਿਸਾਨਾਂ ਦਾ ਸਾਥ ਦਿੱਤਾ ਹੈ।
ਜਿਸ ਵਿੱਚ ਹਰਿਆਣਾ ਖਾਪ ਪੰਚਾਇਤਾਂ,ਟਰੱਕ,ਬੱਸ,ਆਟੋ ਅਤੇ ਟੈਕਸੀ ਯੂਨੀਅਨ ਦਾ ਕਿਸਾਨਾਂ ਨੂੰ ਸਮਰਥਨ ਵੀ ਮਿਲ ਰਿਹਾ ਹੈ। ਟਰਾਂਸਪੋਟਰ ਨੇ ਕਿਹਾ ਅਸੀਂ ਜਿੱਥੇ ਹਾਂ ਉਥੇ ਖੜੇ ਰਵਾਂਗੇ, ਪਿੱਛੇ ਹਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ। ਨਹੀਂ ਅਸੀਂ ਕੇਂਦਰ ਤੱਕ ਗੱਲ ਪਹੁੰਚਾਉਣ ਲਈ ਕਿਸਾਨਾਂ ਨਾਲ ਖੜੇ ਹਾਂ।
ਇਸ ਇਲਾਵਾ ਦਿੱਲੀ ਦੇ ਲੋਕਾਂ ਨੇ ਕਿਸਾਨਾਂ ਦਾ ਖੂਬ ਸਾਥ ਦਿੱਤਾ ਹੈ। NGO ਵੱਲੋਂ ਕਿਸਾਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਫ਼ਤ ਦਵਾਈਆਂ ਦਾ ਕੈਂਪ ਵੀ ਲਗਾਇਆ ਗਿਆ ਹੈ। ਵੱਖ-ਵੱਖ ਧਰਮਾਂ ਦੇ ਲੋਕ ਅੱਗੇ ਆ ਕੇ ਕਿਸਾਨਾਂ ਨਾਲ ਦਿੱਲੀ ਵਿੱਚ ਖੜ ਗਏ ਹਨ। 
ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਲੰਗਰ ਲਗਾਇਆ ਜਾ ਰਿਹਾ ਹੈ ਉੱਥੇ ਦਿੱਲੀ ਦੇ ਲੋਕ ਸਬਜ਼ੀਆਂ,ਦਾਲਾਂ ਅਤੇ ਹੋਰ ਖਾਣ-ਪੀਣ ਦਾ,ਕਿਸਾਨਾਂ ਦੇ ਨਹਾਉਣ ਦਾ ਪ੍ਰਬੰਧ ਅਤੇ ਠੰਡ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਕੰਬਲ ਵੀ ਦਿੱਤੇ ਗਏ। 
ਜਿੱਥੇ ਰਾਜਧਾਨੀ ਦਿੱਲੀ ਦੇ ਲੋਕ ਅਤੇ ਦੇਸ਼ ਦੇ ਕੋਨੇ-ਕੋਨੇ ਵਿੱਚੋਂ ਕਿਸਾਨਾਂ ਦੇ ਹੱਕ ‘ਚ ਆਵਾਜ਼ ਆ ਰਹੀ ਹੈ,ਉੱਥੇ ਹੀ ਸਰਕਾਰ ਨੂੰ ਵੀ ਇਸ ਮੁੱਦੇ ‘ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।