Uncategorized
ਦੇਖੋ ਪੰਜਾਬ ਦੇ ਕਿਹੜੇ-ਕਿਹੜੇ ਕਲਾਕਾਰ ਕਰ ਰਹੇ ਨੇ ਖੇਤੀ ਆਰਡੀਨੈਂਸ ਦਾ ਵਿਰੋਧ
ਪੰਜਾਬੀ ਸੰਗੀਤ ਅਤੇ ਫ਼ਿਲਮੀ ਦੁਨੀਆਂ ਦੇ ਕਲਾਕਾਰਾਂ ਨੇ ਕੀਤਾ ਖੇਤੀ ਆਰਡੀਨੈਂਸ ਦਾ ਵਿਰੋਧ

17 ਸਤੰਬਰ:ਸੂਬੇ ਭਰ ਵਿੱਚ ਕਿਸਾਨ ਜੱਥੇਬੰਦੀਆ ਵੱਲੋਂ ਖੇਤੀ ਆਰਡੀਨੈਂਸ ਦੇ ਖਿਲਾਫ ਪ੍ਰਦਰਸ਼ਨ ਚੱਲ ਰਹੇ ਹਨ। ਖੇਤਾਂ ਦੇ ਪੁੱਤ ਇਸ ਸਮੇਂ ਸੜਕਾਂ ਤੇ ਰੁੱਲ ਰਹੇ ਹਨ। ਸਾਰਿਆਂ ਦਾ ਕਹਿਣਾ ਹੈ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ।ਕਿਸਾਨਾਂ ਤੇ ਮਜ਼ਦੂਰਾਂ ਦੇ ਇਸ ਪ੍ਰਦਰਸ਼ਨ ਵਿੱਚ ਹੁਣ ਪੰਜਾਬੀ ਸੰਗੀਤ ਤੇ ਫ਼ਿਲਮੀ ਦੁਨੀਆਂ ਦੇ ਸਿਤਾਰੇ ਵੀ ਆਏ ਹਨ।
ਮਸ਼ਹੂਰ ਸਿੰਗਰ ਤੇ ਅਦਾਕਾਰ ਬੱਬੂ ਮਾਨ ਨੇ ਸਰਕਾਰਾਂ ਤੇ ਮੀਡੀਆ ਨੂੰ ਲਾਹਣਤਾਂ ਪਾਈਆਂ ਹਨ ਤੇ ਲਿਖਿਆ ਹੈ ਕਿ ਕਿ 80%ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ 80% ਖਬਰਾਂ ਕਿਸਾਨਾਂ ਤੇ ਮਜ਼ਦੂਰਾਂ ਬਾਰੇ ਹੋਣੀਆਂ ਚਾਹੀਦੀਆਂ ਸੀ, ਹੋ ਉਲਟ ਰਿਹਾ ਹੈ। ਫਸਲਾਂ ਦੇ ਭਾਅ ਵੱਧਣੇ ਚਾਹੀਦੇ ਸੀ,ਪਿੱਛਲੇ 40 ਸਾਲ ਤੋਂ ਜਿੱਥੇ ਹਰ ਚੀਜ਼ ਦੀ ਕੀਮਤ ਵਧੀ ਹੈ,ਉੱਥੇ ਹੀ ਫਸਲਾਂ ਦੀ ਕੀਮਤ ਵੀ ਵੱਧਣੀ ਚਾਹੀਦੀ ਸੀ।ਸਰਕਾਰ ਫ਼ਸਲ ਆਪ ਖਰੀਦ ਕੇ ਕਿਸਾਨਾਂ ਨੂੰ ਪੈਸੇ ਦੇਵੇ ਅਤੇ ਬੱਬੂ ਮਜ਼ਦੂਰਾਂ ਬਾਰੇ ਵੀ ਕਿਹਾ ਕਿ ਉਹਨਾਂ ਨੇ ਆਪਣੀ ਪੱਕੀ ਬਣਦੀ ਮਿਹਨਤ ਮਿਲਣੀ ਚਾਹੀਦੀ ਹੈ।
ਇਸ ਤੋਂ ਬਾਅਦ ਮਸ਼ਹੂਰ ਪੰਜਾਬੀ ਅਦਾਕਾਰ ਗੁੱਗੂ ਗਿੱਲ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਆ ਕੇ ਕਿਹਾ ਕਿ ‘ਮੈਂ ਇੱਕ ਐਕਟਰ ਤੋਂ ਪਹਿਲਾਂ ਜ਼ਿਮੀਂਦਾਰ ਹਾਂ,ਜ਼ਿਮੀਂਦਾਰ ਦਾ ਪੁੱਤ ਹਾਂ ਅਤੇ ਜ਼ਿਮੀਂਦਾਰ ਕਿੱਤੇ ਨਾਲ ਸੰਬੰਧ ਰੱਖਦਾ ਹਾਂ,ਇਹ ਆਰਡੀਨੈਂਸ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ,ਕਿਸਾਨਾਂ ਨੂੰ ਇਸਦਾ ਨੁਕਸਾਨ ਹੈ ਅਤੇ ਸਰਕਾਰ ਨੂੰ ਇਸ ਤੇ ਮੁੜ ਵਿਚਾਰ ਕਰਨਾ ਚਾਹੀਦਾ।
ਪੰਜਾਬੀ ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਵੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ ਅਤੇ ਇਹਨਾਂ ਤਿੰਨ ਆਰਡੀਨੈਂਸ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਹੈ।
ਇਸਦੇ ਇਲਾਵਾ ਕਲਾਕਾਰ ਦਿਲਜੀਤ ਦੋਸਾਂਝ ,ਰਣਜੀਤ ਬਾਵਾ,ਗੀਤਕਾਰ ਜਾਨੀ ਅਤੇ ਪਾਲੀਵੁੱਡ ਦੀਆਂ ਬਹੁਤ ਸਾਰੀਆਂ ਹਸਤੀਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਸ ਖੇਤੀ ਆਰਡੀਨੈਂਸ ਦਾ ਵਿਰੋਧ ਕਰ ਰਹੀਆਂ ਹਨ।
Continue Reading