Uncategorized
ਦੇਖੋ ਲਾਵਾਂ ਵੇਲੇ ਕਿਉਂ ਲਾੜੀ ਨੇ ਕੀਤਾ ਵਿਆਹ ਤੋਂ ਇਨਕਾਰ
ਲਾੜੇ ਦੇ ਅਪਹਾਜ਼ ਨਿਕਲਣ ਤੇ ਲਾੜੀ ਨੇ ਕੀਤਾ ਲਾਵਾਂ ਲੈਣ ਤੋਂ ਇਨਕਾਰ
ਲਾੜੇ ਦੇ ਅਪਹਾਜ਼ ਨਿਕਲਣ ਤੇ ਲਾੜੀ ਨੇ ਕੀਤਾ ਲਾਵਾਂ ਲੈਣ ਤੋਂ ਇਨਕਾਰ
ਲੜਕੀ ਕਹਿੰਦੀ ਉਸ ਨਾਲ ਹੋਇਆ ਧੋਖਾ
ਦੋਨੇ ਪਰਿਵਾਰ ਪਹੁੰਚੇ ਥਾਣੇ
ਪੁਲਿਸ ਨੇ ਜਾਂਚ ਕਾਰਵਾਈ ਕੀਤੀ ਸ਼ੁਰੂ
ਤਰਨਤਾਰਨ, 13 ਅਗਸਤ (ਪਵਨ ਕੁਮਾਰ): ਤਰਨਤਾਰਨ ਦੇ ਪਿੰਡ ਜੋਧਪੁਰ ਵਿਖੇ ਹੋ ਰਹੇ ਵਿਆਹ ਸਮਾਗਮ ਮੌਕੇ ਉਸ ਵੇਲੇ ਹੰਗਾਮਾ ਹੋ ਗਿਆ। ਜਦੋ ਲਾਵਾਂ ਸਮੇਂ ਲਾੜੀ ਨੇ ਦੇਖਿਆ ਕਿ ਉਸਦਾ ਹੋਣ ਵਾਲਾ ਪਤੀ ਲੱਤ ਤੋਂ ਅਪਹਾਜ਼ ਹੈ ਤੇ ਲੜਕੀ ਨੇ ਮੌਕੇ ਤੇ ਲਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ। ਜਿਸ ਤੇ ਦੋਵਾਂ ਪਰਿਵਾਰਾਂ ਵਿੱਚ ਕਾਫੀ ਹੰਗਾਮਾ ਹੋਇਆ। ਹੰਗਾਮੇ ਤੋਂ ਬਾਅਦ ਦੋਵੇਂ ਪਰਿਵਾਰ ਥਾਣਾ ਸਦਰ ਪਹੁੰਚੇ ਤੇ ਆਪਣੀ-ਆਪਣੀ ਸ਼ਿਕਾਇਤ ਦਰਜ ਕਰਵਾਈ।
ਪੀੜਤ ਲੜਕੀ ਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਲੜਕੇ ਦੇ ਅਪਾਹਜ ਹੋਣ ਬਾਰੇ ਉਨਾਂ ਨੂੰ ਹਨੇਰੇ ਵਿੱਚ ਰੱਖਿਆ ਗਿਆ ਸੀ। ਲੜਕੀ ਨੇ ਕਿਹਾ ਕਿ ਮੈਂ ਉਕਤ ਲੜਕੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਹਾਂ। ਦੂਸਰੇ ਪਾਸੇ ਲੜਕੇ ਪਰਿਵਾਰ ਵਾਲਿਆਂ ਵੱਲੋਂ ਦਾਅਵਾ ਕੀਤਾ ਕਿ ਲੜਕੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲੜਕੇ ਤੇ ਉਨਾਂ ਦੀ ਜ਼ਮੀਨ-ਜਾਇਦਾਦ ਸਬੰਧੀ ਹਰ ਪ੍ਰਕਾਰ ਦੀ ਪੁੱਛਗਿੱਛ ਕੀਤੀ ਗਈ ਸੀ। ਉਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਧੋਖਾ ਨਹੀਂ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਲੜਕਾ ਥੋੜਾ ਪੱਬ ਚੱਕ ਕੇ ਜ਼ਰੂਰ ਤੁਰਦਾ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਪਾਰਟੀਆਂ ਦੀਆਂ ਸ਼ਿਕਾਇਤਾਂ ਉਨਾਂ ਨੂੰ ਮਿਲੀਆ ਹਨ ਅਤੇ ਦੋਵਾਂ ਨੂੰ ਬਿਠਾ ਕੇ ਗੱਲ ਸੁਣੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਲਾੜੇ ਨੇ ਦੱਸਿਆ ਕਿ ਸਭ ਕੁਝ ਠੀਕ ਠਾਕ ਹੋ ਰਿਹਾ ਸੀ ਤੇ ਉਹ ਚਾਹੁੰਦਾ ਹੈ ਕਿ ਉਸਦਾ ਵਿਆਹ ਉਕਤ ਲੜਕੀ ਨਾਲ ਹੋਵੇ ਤੇ ਉਹ ਉਸਨੂੰ ਹਮੇਸ਼ਾ ਖੁਸ਼ ਰੱਖੇਗਾ।
Continue Reading