Connect with us

Punjab

ਰੋਜ਼ਗਾਰ ਮੇਲੇ ‘ਚ 70 ਨੌਜਵਾਨਾਂ ਦੀ ਕੀਤੀ ਗਈ ਨੌਕਰੀ ਲਈ ਚੋਣ

Published

on

ਪਟਿਆਲਾ,

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੌਤਮ ਜੈਨ ਨੇ ਦੱਸਿਆ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਆਜ਼ਾਦੀ ਦੀ 75ਵੇਂ ਵਰ੍ਹੇਗੰਢ ਨੂੰ ਸਮਰਪਿਤ ਮਨਾਏ ਜਾ ਰਹੇ ਅੰਮ੍ਰਿਤ ਕਾ ਮਹਾਂਉਤਸਵ ਤਹਿਤ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਲਗਾਏ ਰੁਜ਼ਗਾਰ ਮੇਲੇ ‘ਚ 70 ਨੌਜਵਾਨਾਂ ਦੀ ਵੱਖ ਵੱਖ ਕੰਪਨੀਆਂ ਵੱਲੋਂ ਚੋਣ ਕੀਤੀ ਗਈ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੀਨਦਿਆਲ ਉਪਾਧਿਆਏ ਗ੍ਰਾਮੀਣ ਕੋਸ਼ਲ ਵਿਕਾਸ ਯੋਜਨਾ ਤੋਂ ਸਿਖਲਾਈ ਪ੍ਰਾਪਤ ਨੌਜਵਾਨਾਂ ਲਈ ਲਗਾਏ ਰੋਜ਼ਗਾਰ ਮੇਲੇ ਵਿਚ ਕੰਪੀਟੈਂਟ, ਡਾ. ਆਈ.ਟੀ.ਐਮ, ਐਕਸਿਸ ਬੈਂਕ, ਐਸ.ਬੀ.ਆਈ ਬੈਂਕ, ਡਿਸਟਿਲ ਪ੍ਰਾਈਵੇਟ ਲਿਮਟਿਡ, ਡਿਜ਼ਾਇਰ, ਪਟਿਆਲਾ ਹਰਟ ਵੱਲੋਂ ਵੱਖ-ਵੱਖ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਗਈ। ਇਸ ਰੋਜ਼ਗਾਰ ਮੇਲੇ ਵਿਚ 200 ਦੇ ਕਰੀਬ ਨੌਜਵਾਨਾਂ ਨੇ ਹਿੱਸਾ ਲਿਆ, ਜਿਸ ਵਿਚ 70 ਨੌਜਵਾਨਾਂ ਦੀ ਚੋਣ ਕੀਤੀ ਗਈ ਅਤੇ 92 ਨੌਜਵਾਨਾਂ ਨੂੰ ਦੂਸਰੇ ਰਾਊਂਡ ਲਈ ਚੁਣਿਆ ਗਿਆ ਹੈ।