Connect with us

Punjab

2 ਅੰਨੇ ਕਤਲ ਕੇਸ ਸੁਲਝਾਏ, ਸੀਰੀਅਲ ਕਿੱਲਰ ਗ੍ਰਿਫਤਾਰ 1 ਕਿਲੋ 2੦੦ ਗ੍ਰਾਮ ਅਫੀਮ ਸਮੇਤ 2 ਵਿਅਕਤੀ ਗ੍ਰਿਫ਼ਤਾਰ

Published

on

ਜਗਰਾਓ, 27 ਮਈ: ਵਿਵੇਕਸ਼ੀਲ ਸੋਨੀ, ਆਈ.ਪੀ.ਐਸ, ਐਸ.ਐਸ.ਪੀ,ਲੁਧਿਆਣਾ(ਦਿਹਾਤੀ) ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 25-੦5-2020 ਨੂੰ ਇੱਕ ਅਣਪਛਾਤੀ ਲਾਸ਼ ਗਲ ਵਿੱਚ ਲੋਹੇ ਦੀ ਤਾਰ ਪਾਈ ਪੰਜਾਬੀ ਬਾਗ ਦੇ ਪਿੱਛੇ ਖੇਤਾਂ ਵਿੱਚ ਮਿਲੀ ਸੀ।ਜਿਸ ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਦੌਰਾਨੇ ਤਫਤੀਸ਼ ਮ੍ਰਿਤਕ ਦੀ ਪਛਾਣ ਸੰਜੇ ਕੁਮਾਰ ਪੁੱਤਰ ਹਰੀਅਰ ਵਾਸੀ (ਸੁੰਦਰਗੜ•) ਉੜੀਸਾ ਵਜੋ ਹੋਈ।ਮੁਕੱਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਜਬੀਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ(ਡੀ), ਲੁਧਿ:(ਦਿਹਾਤੀ), ਦਿਲਬਾਗ ਸਿੰਘ, ਡੀ.ਐਸ.ਪੀ(ਡੀ), ਲੁਧਿ:(ਦਿਹਾਤੀ), ਰਾਜੇਸ਼ ਸ਼ਰਮਾ, ਪੀ.ਪੀ.ਐਸ, ਵੈਭਵ ਸਹਿਗਲ, ਪੀ.ਪੀ.ਐਸ, ਡੀ.ਐਸ.ਪੀ ਜਗਰਾਉ ਦੀ ਨਿਗਰਾਨੀ ਹੇਠ ਉਕਤ ਮੁਕੱਦਮੇ ਦੀ ਤਫਤੀਸ਼ ਸ਼ਨਚਾਰਜ ਸੀ.ਆਈ.ਏ ਸਟਾਫ ਜਗਰਾਂਉ ਐਸ.ਆਈ ਸਿਮਰਜੀਤ ਸਿੰਘ ਅਤੇ ਇੰਸਪੈਕਟਰ ਜਗਜੀਤ ਸਿੰੰਘ ਮੁੱਖ ਅਫਸਰ ਥਾਣਾ ਸਿਟੀ ਜਗਰਾਉ ਵੱਲੋ ਅਮਲ ਵਿੱਚ ਲਿਆਦੀ ਜਾ ਰਹੀ ਹੈ।ਦੌਰਾਨੇ ਤਫਤੀਸ਼ ਉੱਕਤ ਮੁਕੱਦਮਾਂ ਵਿੱਚ ਦੋਸ਼ੀ ਮੁਹੰਮਦ ਅਬਦੁਲ ਪੁੱਤਰ ਨਿਜ਼ਾਮਦੀਨ ਉਰਫ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਭਗਵੰਤ ਸਿੰਘ ਵਾਸੀ ਮਾਣਕਪੁਰ ਖੇੜਾ ਤਹਿਸੀਲ ਰਾਜਪੁਰਾ ਪਟਿਆਲਾ ਹਾਲ ਵਾਸੀ ਪੰਜਾਬੀ ਬਾਗ ਦੇ ਪਿੱਛੇ ਨੇੜੇ ਸੇਮ ਨਾਲਾ ਜਗਰਾਉ ਨੂੰ ਨਾਮਜਦ ਕੀਤਾ ਗਿਆ।ਜਿਸਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ।ਜਿਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰਦੇ ਹੋਏ ਮੰਨਿਆ ਕਿ ਉਹ ਗੈਰ ਕੁਦਰਤੀ ਸੈਕਸ ਕਰਨ ਦਾ ਆਦੀ ਹੈ ਅਤੇ ਆਪਣੀ ਹਵਸ ਨੂੰ ਮਿਟਾਉਣ ਲਈ ਮ੍ਰਿਤਕ ਸੰਜੇ ਕੁਮਾਰ ਨਾਲ ਗੈਰ ਕੁਦਰਤੀ ਤਰੀਕੇ ਸਰੀਰਕ ਸਬੰਧ ਬਣਾਏ ਸਨ ਅਤੇ ਆਪਣੀ ਬਣਾਈ ਸਕੀਮ ਅਨੁਸਾਰ ਉਸਦਾ ਗਲਾ ਘੁੱਟਕੇ ਕਤਲ ਕਰ ਦਿੱਤਾ ਕਿਊ ਕਿ ਸੰਜੇ ਕੁਮਾਰ ਉਸਦੀ ਇਸ ਹਰਕਤ ਬਾਰੇ ਕਿਸੇ ਨੂੰ ਦੱਸ ਨਾ ਦੇਵੇ ਅਤੇ ਦੂਸਰਾ ਉਹ ਚਾਹੁੰਦਾ ਸੀ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਲੱਗ ਸਕਣ ਕਿ ਉਸਦੀ ਜਗਤਾਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਲਕ ਰੋਡ ਜਗਰਾਂਉ ਨਾਲ ਜਿਸਦੀ ਜਮੀਨ ਉਸਦੀ ਰਿਹਾਇਸ਼ੀ ਜਗ•ਾ ਨਾਲ ਲੱਗਦੀ ਹੈ।ਜਗਤਾਰ ਸਿੰਘ ਉਸਨੂੰ ਜਮੀਨ ਵਿੱਚੋਂ ਲੰਘਣ ਤੋਂ ਰੋਕਦਾ ਸੀ ਅਤੇ ਜਗਤਾਰ ਸਿੰਘ ਨੇ ਉਸਦੀ ਝਗੜਾ ਕਰਕੇ ਬੇਜਤੀ ਕੀਤੀ ਸੀ ਦਾ ਬਦਲਾ ਲਿਆ ਜਾਵੇ। ਇਸ ਗੱਲ ਨੂੰ ਲੈ ਕੇ ਜਗਤਾਰ ਸਿੰਘ ਦੇ ਨੌਕਰ ਸੰਜੇ ਕੁਮਾਰ ਨੂੰ ਮਾਰਆਿ ਤਾਂ ਕਿ ਉਸਦੇ ਕਤਲ ਦਾ ਇਲਜਾਮ ਜਗ਼ਤਾਰ ਸਿੰਘ ਦੇ ਸਿਰ ਆ ਜਾਵੇ।ਦੋਸ਼ੀ ਪਾਸੋਂ ਵਾਰਦਾਤ ਲਈ ਵਰਤੀ ਗਈ ਤਾਰ ਦਾ ਬਾਕੀ ਬਚਦਾ ਹਿੱਸਾ, ਪਲਾਸ, ਮ੍ਰਿਤਕ ਦੇ ਕੱਪੜੇ ਜੋ ਉਸਨੇ ਮ੍ਰਿਤਕ ਦੇ ਸਰੀਰ ਤੋਂ ਉਤਾਰ ਕੇ ਝਾੜੀਆਂ ਵਿੱਚ ਲੁਕਾ ਕੇ ਰੱਖੇ ਸਨ, ਬਰਾਮਦ ਕੀਤੇ ਗਏ। ਇਸਤੋਂ ਇਲਾਵਾ ਮ੍ਰਿਤਕ ਸੱਜੇ ਕੁਮਾਰ ਕੋਲ ਜੋ ਮੋਟਰ ਦੇ ਕੋਠੇ ਦੀ ਚਾਬੀ ਸੀ ਵੀ ਕਤਲ ਕਰਨ ਸਮੇਂ ਆਪਣੇ ਪਾਸ ਆਪਣੀ ਝੁੱਗੀ ਵਿੱਚ ਲੁਕਾ ਕੇ ਰੱਖੀ ਹੋਈ ਸੀ, ਬਰਾਮਦ ਕੀਤੀ ਗਈ। ਦੋਸ਼ੀ ਨੇ ਪੁੱਛਗਿੱਛ ਦੋਰਾਂਨ ਅਹਿਮ ਖੁਲਾਸਾ ਕਰਦੇ ਹੋਏ ਮੰਨਿਆ ਕਿ ਸਾਲ- 2017 ਵਿੱਚ ਵੀ ਉਸਨੇ ਇੱਕ ਅਣਪਛਾਤੇ ਪ੍ਰਵਾਸੀ ਲੜਕੇ ਦਾ ਕਤਲ ਕੀਤਾ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 25 ਮਿਤੀ ਨੂੰ ਥਾਣਾ ਸਿਟੀ ਜਗਰਾਉ ਦਰਜ ਹੋਇਆ ਸੀ, ਇਸ ਤਰਾਂ ਪੁਲਿਸ ਵੱਲੋਂ ਦੋਸ਼ੀ ਮੁਹੰਮਦ ਅਬਦੁਲ ਪੁੱਤਰ ਨਿਜ਼ਾਮਦੀਨ ਉਰਫ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਭਗਵੰਤ ਸਿੰਘ ਵਾਸੀ ਮਾਣਕਪੁਰ ਖੇੜਾ ਤਹਿਸੀਲ ਰਾਜਪੁਰਾ ਪਟਿਆਲਾ ਹਾਲ ਵਾਸੀ ਪੰਜਾਬੀ ਬਾਗ ਦੇ ਪਿੱਛੇ ਨੇੜੇ ਸੇਮ ਨਾਲਾ ਜਗਰਾਉ ਨੂੰ ਗ੍ਰਿਫਤਾਰ ਕਰਕੇ ਦੋ ਅੰਨੇ ਕਤਲ ਦੇ ਕੇਸਾਂ ਨੂੰ ਸੁਲਝਾਇਆ ਹੈ।ਦੋਸ਼ੀ ਭਿਆਨਕ ਕਿਸਮ ਦਾ ਸੀਰੀਅਲ ਕਿੱਲਰ ਹੋਣਾ ਸਾਹਮਣੇ ਆਇਆ ਹੈ।ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।ਜਿਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਉਨ•ਾਂ ਇੱਕ ਹੋਰ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਸ਼ਿਆ ਵਿਰੁੱਧ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਰਾਜਬੀਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ(ਡੀ) ਅਤੇ ਸ੍ਰੀ ਦਿਲਬਾਗ ਸਿੰਘ, ਪੀ.ਪੀ.ਐਸ ਡੀ.ਐਸ.ਪੀ(ਡੀ) ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣੇਦਾਰ ਸਿਮਰਜੀਤ ਸਿੰਘ, ਇੰਚਾਰਜ ਸੀ.ਆਈ.ਏ, ਸਟਾਫ ਜਗਰਾਉ ਦੀ ਨਿਗਰਾਨੀ ਅਧੀਨ ਸ:ਥ: ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਅੱਡਾ ਚੌਕੀਮਾਨ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਵਿਸ਼ਾਲ ਸਿੰਘ ਉਰਫ ਵਿੱਕੀ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਮੁਗਲਪੁਰਾ ਅਤੇ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਚਰਨ ਦਾਸ ਮਾਡਲ ਟਾਊਨ ਹੁਸ਼ਿਆਰਪੁਰ ਕਾਫੀ ਲੰਮੇ ਸਮੇ ਤੋ ਅਫੀਮ ਬਾਹਰਲੀਆਂ ਸਟੇਟਾਂ ਤੋ ਲਿਆਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸਪਲਾਈ ਕਰਨ ਦਾ ਕੰਮ ਕਰਦੇ ਹਨ।ਜੋ ਅੱਜ ਵੀ ਆਪਣੇ ਟੈਪੂ ਟਰੈਵਲ ਨੰਬਰ ਪੀ.ਬੀ-੦੧ਏ-੪੦੫੫ ਪਰ ਭਾਰੀ ਮਾਤਰਾ ਵਿੱਚ ਅਫੀਮ ਲੈ ਕੇ ਆ ਰਹੇ ਹਨ,ਜਿਹਨਾਂ ਨੈ ਜਗਰਾਊ ਅਤੇ ਮੋਗਾ ਏਰੀਏ ਵਿੱਚ ਸਪਲਾਈ ਕਰਨੀ ਹੈ।ਜੇਕਰ ਪੁਲਿਸ ਚੌਕੀਮਾਨ ਅੱਗੇ ਨਾਕਾਬੰਦੀ ਕੀਤੀ।