Corona Virus
SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਪੰਜਾਬ ਸਰਕਾਰ ‘ਤੇ ਤਿੱਖਾ ਵਾਰ

ਚੰਡੀਗੜ੍ਹ, 2 ਮਈ : ਕੁੱਝ ਦਿਨ ਪਹਿਲਾਂ ਸ਼੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਉਹਨਾਂ ਦੇ ਘਰ ਵਾਪਿਸ ਪੰਜਾਬ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਸਿਆਸਤ ਵੀ ਗਰਮਾਈ ਤੇ ਸ਼ਰਧਾਲੂਆਂ ਚ ਕੋਰੋਨਾ ਪਾਜ਼ੀਟਿਵ ਵੀ ਪਾਏ ਗਏ ਸਨ। ਜਿਸ ਨਾਲ ਪੰਜਾਬ ਸਰਕਾਰ ਲਈ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ।
ਇਹਨਾਂ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਤੋਂ ਬਾਅਦ ਵੱਖ ਵੱਖ ਲੋਕਾਂ ਨੇ ਪ੍ਰਸਾਸ਼ਨ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਹਨ। ਓਧਰ ਐੱਸ ਜੀ ਪੀ ਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਇਹਨਾਂ ਸ਼ਰਧਾਲੂਆਂ ਨਾਲ ਲਾਪਰਵਾਹੀ ਕੀਤੀ ਹੈ, ਨਾਲ ਹੀ ਲੌਂਗੋਵਾਲ ਨੇ ਕਿਹਾ, ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਨਹੀਂ ਬਲਕਿ ਡੇਰਿਆਂ ਵਿੱਚ ਰੱਖਿਆ ਜਾ ਰਿਹਾ ਹੈ।
ਸ਼ਰਧਾਲੂਆਂ ਨੂੰ ਨਾ ਤਾਂ ਖਾਣ ਨੂੰ ਭੋਜਨ ਅਤੇ ਪੀਣ ਨੂੰ ਪਾਣੀ ਮਿਲ ਰਿਹਾ ਹੈ, ਇੱਥੇ ਤੱਕ ਕਿ ਪੰਜਾਬ ਸਰਕਾਰ ਵਲੋਂ ਕਿਸੇ ਪ੍ਰਕਾਰ ਦਾ ਕੋਈ ਪ੍ਰਬੰਧ ਵੀ ਦਿਖਾਈ ਨਹੀਂ ਦੇ ਰਿਹਾ। ਇਹ ਸਭ ਲਾਪਰਵਾਹੀ ਪੰਜਾਬ ਸਰਕਾਰ ਦੀ ਨਲਾਈਕੀ ਸਾਬਤ ਕਰ ਰਹੀਆਂ ਹਨ। ਪੰਜਾਬ ਸਰਕਾਰ ਇਹਨਾਂ ਸੰਗਤਾਂ ਨਾਲ ਐਵੇ ਪੇਸ਼ ਆ ਰਹੀ ਹੈ ਜਿਵੇ ਇਹ ਸ਼ਰਧਾਲੂ ਪੰਜਾਬ ਦੇ ਨਾ ਹੋਣ। ਜਿਸ ਤੋਂ ਬਾਅਦ ਭਾਈ ਲੌਂਗੋਵਾਲ ਨੇ ਫੈਸਲਾ ਲਿਆ ਹੈ ਕਿ ਇਹਨਾਂ ਸ਼ਰਧਾਲੂਆਂ ਅਤੇ ਡਾਕਟਰਾਂ ਦੀ ਟੀਮ ਨੂੰ sgpc 1700 ਕਮਰੇ ਰਹਿਣ ਨੂੰ ਦਵੇਗੀ, ਜਿੱਥੇ ਇਹਨਾਂ ਨੂੰ ਕੋਈ ਤਕਲੀਫ ਨਾ ਹੋਵੇ।
ਦਸ ਦਈਏ ਕਿ ਸ਼ਰਧਾਲੂ ਫੋਨ ਰਾਹੀਂ ਆਪਣੇ ਹਾਲਾਤ ਦਸ ਰਹੇ ਹਨ ਜਿਹਨਾਂ ਵਿੱਚ ਬੁਜ਼ੁਰਗ ਅਤੇ ਬੱਚੇ ਵੀ ਸ਼ਾਮਿਲ ਹਨ।