India
ਸੰਗਰੂਰ ਵਿੱਚ SGPC ਪ੍ਰਧਾਨ ਦੀ ਪਤਨੀ ਦਾ ਅੱਜ ਹੋਇਆ ਅੰਤਿਮ ਸਸਕਾਰ

ਸੰਗਰੂਰ, 03 ਮਈ: SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਦਾ ਅੱਜ ਸੰਗਰੁਰ ਪਿੰਡ ਵਿਖੇ 10 ਵਜੇ ਅੰਤਿਮ ਸਸਕਾਰ ਕੀਤਾ ਗਿਆ। ਲੌਂਗੋਵਾਲ ਨੇ ਸੰਗਤਾਂ ਨੂੰ ਅਪੀਲ ਵੀ ਕੀਤੀ ਕਿ ਕੋਈ ਸਸਕਰ ਵਿੱਚ ਸ਼ਾਮਲ ਨਾ ਹੋਣ। ਸਸਕਰ ਦੇ ਵਿੱਚ ਸਿਰਫ਼ ਪਰਿਵਾਰ ਦੇ ਲੋਕ ਸ਼ਾਮਿਲ ਸਨ। ਇਹ ਫੈਸਲਾ ਕੋਰੋਨਾ ਮਹਾਮਾਰੀ ਦੇ ਸੰਕਟ ਨੂੰ ਦੇਖਦੇ ਹੋਏ ਕੀਤਾ ਗਿਆ।
ਦੱਸਣਯੋਗ ਹੈ ਕਿ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਅਮਰਪਾਲ ਕੌਰ 60 ਸਾਲਾਂ ਦੀ ਸੀ। ਅਨਚੇਤਨ ਘਰ ਦੇ ਵਿੱਚ ਹੀ ਚੱਕਰ ਆਉਣ ਨਾਲ ਡਿੱਗ ਗਈ ਫਿਰ ਇਹਨਾਂ ਨੂੰ ਹਸਪਤਾਲ ਲੇ ਜਾਇਆ ਗਿਆ ਜਿੱਥੇ ਡਾਕਟਰਾਂ ਵੱਲੋੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।