India
ਗੁਰ ਅਰਜਨ ਵਿਟਹੁ ਕੁਰਬਾਣੀ, ਸ਼ਹੀਦੀ ਦਿਵਸ, ਸ਼੍ਰੀ ਗੁਰੂ ਅਰਜਨ ਦੇਵ ਜੀ

ਤਰਨਤਾਰਨ, ਪਵਨ ਸ਼ਰਮਾ, 26 ਮਈ : ਸ਼ਹੀਦਾਂ ਦੇ ਸਰਤਾਜ ਪੰਜਵੀ ਪਾਤਸ਼ਾਹੀ ਸ੍ਰੀ ਗੁਰੁੂੂੂ ਅਰਜਨ ਦੇਵ ਜੀ ਦਾ 414 ਵਾਂ ਸ਼ਹੀਦੀ ਦਿਹਾੜਾ ਦੁਨੀਆਂ ਭਰ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆਂ ਗਿਆ। ਇਸ ਮੌਕੇ ਵੱਖ ਵੱਖ ਗੁਰਦੁਆਰਿਆਂ ਵਿੱਚ ਧਾਰਮਿਕ ਸਮਾਗਮਾ ਦਾ ਅਯੋਜਨ ਕੀਤਾ ਗਿਆ। ਗੁਰੁੂੂ ਸਾਹਿਬ ਜੀ ਦੀ ਵਰਸੋਈ ਨਗਰੀ ਤਰਨ ਤਾਰਨ ਦੇ ਗੁਰਦਵਾਰਾ ਸੀ ਗੁਰੁੂੂ ਅਰਜਨ ਦੇਵ ਦਰਬਾਰ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋ ਪਹੁੰਚ ਕੇ ਸੋਸ਼ਲ ਡਿਸਟੇਨਸਿੰਗ ਦਾ ਧਿਆਨ ਰੱਖਦਿਆਂ ਗੁਰੂੂੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਕੀਰਤਨੀ ਜਥਿਆਂ ਵੱਲੋ ਗੁਰਬਾਣੀ ਦਾ ਗਾਈਨ ਕਰ ਸੰਗਤਾਂ ਨੂੰ ਗੁਰੁੂੂ ਚਰਨਾਂ ਨਾਲ ਜੋੜੀ ਰੱਖਿਆ ਗਿਆ। ਸ਼ਾਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ 414 ਵਾਂ ਸ਼ਹੀਦੀ ਦਿਹਾੜਾ ਸੰਗਤਾਂ ਵੱਲੋ ਦੁਨੀਆਂ ਭਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆਂ ਗਿਆ। ਇਸ ਮੌਕੇ ਵੱਖ ਵੱਖ ਗੁਰਦੁਆਰਿਆਂ ਵਿੱਚ ਧਾਰਮਿਕ ਸਮਾਗਮਾ ਦਾ ਅਯੋਜਨ ਕੀਤਾ ਗਿਆ। ਤਰਨ ਤਾਰਨ ਸਾਹਿਬ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ‘ਤੇ ਧਾਰਮਿਕ ਸਮਾਗਮਾ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋ ਪਹੁੰਚ ਕੇ ਗੁਰੁੂੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਗਈ। ਧਾਰਮਿਕ ਸਮਾਗਮ ਦੌਰਾਨ ਵੱਖ ਵੱਖ ਕੀਰਤਨੀ ਜਥਿਆਂ ਵੱਲੋ ਸੰਗਤਾਂ ਨੂੰ ਗੁਰਬਾਣੀ ਰਸ ਕੇ ਸੁਣਾ ਨਿਹਾਲ ਕੀਤਾ ਗਿਆ। ਗੋਰਤੱਲਬ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਚੋਥੀ ਪਾਤਸ਼ਾਹੀ ਸ੍ਰੀ ਗੁਰੂ ਰਾਮ ਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਦੀ ਕੁੱਖੋ ਹੋਇਆਂ ਆਪ ਜੀ ਨੇ ਬਾਲ ਉਮਰ ਦੇ 11 ਸਾਲ ਗੋਇੰਦਵਾਲ ਸਾਹਿਬ ਵਿਖੇ ਬਤੀਤ ਕੀਤੇ ਆਪ ਜੀ ਨੂੰ 18 ਸਾਲਾਂ ਦੀ ਉਮਰ ਵਿੱਚ 1 ਸਤੰਬਰ 1581 ਨੂੰ ਗੁਰਗੱਦੀ ਦੀ ਬਖਸ਼ਿਸ ਪ੍ਰਾਪਤ ਹੋਈ। ਆਪ ਜੀ ਲਗਭੱਗ 43 ਸਾਲ ਮਨੁੱਖਾ ਜਨਮ ਵਿੱਚ ਰਹੇ ਇਨ੍ਹਾਂ ਸਾਲਾਂ ਵਿੱਚ ਜੋ ਉਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਹਰਿਮੰਦਰ ਸਾਹਿਬ ਦੀ ਉਸਾਰੀ ਵਰਗੇ ਮਹਾਨ ਕਾਰਜਾਂ ਤੋ ਇਲਾਵਾਂ ਕਈ ਹੋਰ ਸਥਾਨ ਵਸਾਏ ਜਿਵੇ ਛੇਹਰਟਾਸਾਹਿਬ ,ਤਰਨ ਤਾਰਨ ਅਤੇ ਕਰਤਾਰਪੁਰ(ਜਲੰਧਰ)ਸ਼ਹਿਰਾਂ ਦਾ ਵਸਾਉਣਾ ਆਦਿ ਹੈ। ਗੁਰੂ ਅਰਜਨ ਦੇਵ ਜੀ ਮਹਾਨ ਪਰਉਪਕਾਰੀ ,ਉਦਾਰ ਚਿੱਤ,ਨਿਮਰਤਾ ਦੇ ਖਜਾਨੇ ,ਬਾਣੀ ਦੇ ਬੋਹਿਥ,ਨਿਰਵੈਰ,ਨਿਡਰ,ਮਹਾਨਸੰਪਾਦਕ,ਕਵੀ,ਸੰਗੀਤਕਾਰ,ਸੇਵਾਂ ਅਤੇ ਸ਼ਾਤੀ ਦੇ ਪੁੰਜ ਅਤੇ ਹੋਰ ਅਨੇਕਾਂ ਗੁਣਾ ਦੇ ਮਾਲਕ ਸਨ। ਸ਼ਾਝੀਵਾਲਤਾ ਦੇ ਉਪਾਸ਼ਕ ਹੋਣ ਸਦਕਾ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾਂ ਵੇਲੇ ਭਗਤਾਂ ਦੀ ਬਾਣੀ ਨੂੰ ਚਾਹੇ ਉਹ ਕਿਸੇ ਵੀ ਮਜਹਬ ,ਜਾਤ ਜਾ ਇਲਾਕੇ ਦਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੁਨਾਸਬ ਥਾਂ ਦਿੱਤੀ ਆਪ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਹ ਮੁਸਲਮਾਨ ਫ਼ਕੀਰ ਸਾਈ ਮੀਆਂ ਮੀਰ ਤੋ ਰੱਖਵਾਕੇ ਸਾਝੀਵਾਲਤਾ ਦਾ ਉਪਦੇਸ਼ ਦਿੱਤਾ ਗਿਆਂ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਮੁਕੰਮਲ ਹੋਣ ਪਿੱਛੋ 1603 ਈਸਵੀ ਵਿੱਚਉਥੇ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆਂ ਹਰਿਮੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੁੂੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋ ਦੋ ਸਾਲ ਬਾਅਦ ਹੀ ਬਾਦਸ਼ਾਹ ਜਹਾਂਗੀਰ ਦੇ ਹੁਕਮ ਤੇ ਗੁਰੁੂੂੂ ਸਾਹਿਬ ਨੂੰ ਭਾਰੀ ਤਸ਼ੀਹੇ ਦੇਕੇ ਸ਼ਹੀਦ ਕਰ ਦਿੱਤਾ ਗਿਆਂ ਇਸ ਮੋਕੇ ਗੁਰਦਵਾਰਾ ਸਾਹਿਬ ਜੀ ਦੇ ਮੈਨਜਰ ਕੁਲਦੀਪ ਸਿੰਘ ਨੇ ਦੱਸਿਆਂ ਕਿ ਇਸ ਵਾਰ ਕੋਰੋਨਾ ਮਾਹਾਂਮਾਰੀ ਦੇ ਚੱਲਦਿਆਂ ਗੁਰੂੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੰਕੇਤਕ ਤੋਰ ਤੇ ਮਨਾਇਆਂ ਗਿਆ ਹੈ।