Connect with us

Punjab

ਸ਼ਾਹਕੋਟ: ਏ.ਐਸ.ਆਈ. ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ

Published

on

12 ਜਨਵਰੀ 2024: ਸ਼ਾਹਕੋਟ ਨਜ਼ਦੀਕ ਕਾਵਾਂ ਵਾਲਾ ਪੱਤਣ ਵਿਖੇ ਸ਼ਾਹਕੋਟ-ਮੋਗਾ ਨੈਸ਼ਨਲ ਹਾਈਵੇ ’ਤੇ ਪੁਲਿਸ ਵਲੋਂ ਲਗਾਏ ਗਏ ਹਾਈਟੈੱਕ ਨਾਕੇ ’ਤੇ ਇੱਕ ਏ.ਐਸ.ਆਈ. ਨੂੰ ਇੱਕ ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਏ.ਐਸ.ਆਈ. ਸੁਰਜੀਤ ਸਿੰਘ ਵਾਸੀ ਪਿੰਡ ਬਾਜਵਾ ਕਲਾਂ ਕਾਵਾਂ ਵਾਲਾ ਪੱਤਣ (ਸਤਲੁਜ ਦਰਿਆ) ’ਤੇ ਪੁਲਿਸ ਵਲੋਂ ਲਗਾਏ ਹਾਈਟੈੱਕ ਨਾਕੇ ਦੌਰਾਨ ਡਿਊਟੀ ’ਤੇ ਮੌਜੂਦ ਸੀ, ਜਿਸ ਵਲੋਂ ਦਰਿਆ ਤੋਂ ਪਾਰ ਮੋਗਾ ਵਾਲੇ ਪਾਸੇ ਤੋਂ ਆ ਰਹੀ ਇੱਕ ਜ਼ੈਨ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਕਾਰ ਚਾਲਕ ਨੇ ਰੁਕਣ ਦੀ ਬਿਜਾਏ ਤੇਜ਼ ਰਫ਼ਤਾਰ ਕਾਰ ਏ.ਐਸ.ਆਈ. ਸੁਰਜੀਤ ਸਿੰਘ ਦੇ ਵਿੱਚ ਮਾਰ ਦਿੱਤੀ, ਜਿਸ ਕਾਰਨ ਉਹ ਉਛਲ ਕੇ ਕਾਰ ਦੀ ਛੱਡ ’ਤੇ ਡਿੱਗਾ ਤੇ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਏ.ਐਸ.ਆਈ. ਦੇ ਉੱਪਰ ਚੜ੍ਹ ਗਈ ਤੇ ਫਿਰ ਸੜਕ ਕਿਨਾਰੇ ਲੱਗੀਆਂ ਸਲੈਬਾਂ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਏ.ਐਸ.ਆਈ. ਸੁਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਪਹੁੰਚਾਇਆ ਗਿਆ, ਜਿੱਥੋਂ ਉਸ ਨੂੰ ਪਹਿਲਾਂ ਜਲੰਧਰ ਰੈਫਰ ਕੀਤਾ ਗਿਆ ਜਿੱਥੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਜਲੰਧਰ ਤੋਂ ਡੀ.ਐਮ.ਸੀ. ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਐਸ.ਐਚ.ਓ. ਸ਼ਾਹਕੋਟ ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਟਰੇਸ ਕਰ ਲਈ ਗਈ ਹੈ, ਜਿਸਦਾ ਚਾਲਕ ਫਰਾਰ ਹੈ। ਉਹਨਾ ਦੱਸਿਆ ਕਿ ਪੁਲਿਸ ਵਲੋਂ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।