Connect with us

Uncategorized

ਸ਼ਾਹਰੁਖ ਖਾਨ ਦੀ ਪਠਾਨ ਫਿਲਮ ਨੇ ਬਾਹੂਬਲੀ ਦਾ ਵੀ ਤੋੜਿਆ ਰਿਕਾਰਡ, ਕੀਤੀ ਧਮਾਕੇਦਾਰ ਐਂਟਰੀ

Published

on

ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਨੇ ਸਿਨੇਮਾਘਰਾਂ ‘ਚ ਧਮਾਕੇਦਾਰ ਧਮਾਲ ਮਚਾ ਦਿੱਤੀ । ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਰਿਲੀਜ਼ ਹੋਈ ਇਸ ਫਿਲਮ ਨੂੰ ਲੈ ਕੇ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਵੀ ਹੋਏ ਪਰ ਇਸ ਤੋਂ ਬਾਅਦ ਵੀ ਫਿਲਮ ਨੂੰ ਕਾਫੀ ਪਿਆਰ ਮਿਲਿਆ ਹੈ। ਤੁਹਾਨੂੰ ਦੱਸ ਦੇਈਏ ਲਗਭਗ ਚਾਰ ਸਾਲ ਦੇ ਇੰਤਜ਼ਾਰ ਤੋਂ ਬਾਅਦ ਸ਼ਾਹਰੁਖ ਖਾਨ ਨੇ ‘ਪਠਾਨ’ ਰਾਹੀਂ ਵੱਡੀ ਵਾਪਸੀ ਕੀਤੀ ਹੈ। ਫਿਲਮ ਆਲੋਚਕ ‘ਪਠਾਨ’ ਦੀ ਖੂਬ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਫਿਲਮ ਦੀ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫ ਹੋ ਰਹੀ ਹੈ।

ਫਿਲਮ ਦਾ ਓਪਨਿੰਗ ਡੇ ਕਲੈਕਸ਼ਨ ਵੀ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਦਰਸ਼ਕਾਂ ਨੇ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ। ਸ਼ੁਰੂਆਤੀ ਅੰਕੜਿਆਂ ‘ਚ ਸ਼ਾਹਰੁਖ ਦੀ ਫਿਲਮ ਨੇ ਅਰਧ ਸੈਂਕੜਾ ਲਗਾਇਆ ਹੈ। ਖਬਰਾਂ ਮੁਤਾਬਕ ਫਿਲਮ ਨੇ ਬੁੱਧਵਾਰ ਨੂੰ 52.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨਾਲ ‘ਪਠਾਨ’ ਸ਼ਾਹਰੁਖ ਖਾਨ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਬਣ ਗਈ ਹੈ। ਫਿਲਮ ਨੇ ਓਪਨਿੰਗ ਡੇ ਕਲੈਕਸ਼ਨ ਦੇ ਮਾਮਲੇ ‘ਚ ਆਮਿਰ ਖਾਨ ਦੀ ‘ਠਗਸ ਆਫ ਹਿੰਦੋਸਤਾਨ’ ਨੂੰ ਪਿੱਛੇ ਛੱਡ ਦਿੱਤਾ ਹੈ।

ਦੱਸ ਦੇਈਏ ਕਿ ਆਮਿਰ ਦੀ ਫਿਲਮ ਨੇ ਪਹਿਲੇ ਦਿਨ 52.25 ਕਰੋੜ ਦਾ ਕਾਰੋਬਾਰ ਕੀਤਾ, ਨਾਲ ਹੀ, ਫਿਲਮ ਨੇ ਆਪਣੇ ਪਹਿਲੇ ਦਿਨ ਬਾਹੂਬਲੀ 2 ਅਤੇ ਭਾਰਤ ਵਰਗੀਆਂ ਫਿਲਮਾਂ ਨੂੰ ਪਿਛੇ ਛੱਡ ਦਿੱਤਾ । ਚਰਚਾਵਾਂ ਨੇ ਆਉਣ ਵਾਲੇ ਦਿਨਾਂ ਚ ਸ਼ਾਇਦ ਹੋਰ ਰਿਕਾਰਡ ਵੀ ਪਠਾਨ ਫਿਲਮ ਤੋੜ ਦਵੇਗੀ