National
12 ਮਹੀਨੇ ਬਾਅਦ ਸ਼ੰਭੂ ਖਨੌਰੀ ਬਾਰਡਰ ਹੋਇਆ ਖਾਲੀ

ਪੰਜਾਬ ਪੁਲਿਸ ਨੇ ਕਿਸਾਨਾਂ ਸੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਵੱਡੀ ਕਾਰਵਾਈ ਕੀਤੀ ਹੈ। ਤੁਹਨੋ ਦੱਸ ਦੇਈਏ ਕਿ ਬੁੱਧਵਾਰ ਦੀ ਸ਼ਾਮ ਨੂੰ ਪੁਲਿਸ ਨੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਖਾਲੀ ਕਰਵਾ ਦਿਤੇ ਹਨ। ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੂੰ ਡਿਟੇਨ ਕਰ ਕਰ ਲਿਆ ਹੈ। ਇਹ ਬਾਰਡਰ 12 ਮਹੀਨੇ ਬਾਅਦ ਖਾਲੀ ਹੋਇਆ ਹੈ।
ਇਸ ਦੌਰਾਨ 200 ਕਿਸਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਜਿਸ ਦੇ ਬਾਅਦ ਬੁਲਡੋਜ਼ਰ ਨਾਲ ਕਿਸਾਨਾਂ ਦੇ ਬਣਾਏ ਸ਼ੈੱਡ ਤੋੜ ਦਿੱਤੇ ਗਏ।
ਪੰਜਾਬ ਪੁਲਿਸ ਦੀ ਕਾਰਵਾਈ ਦੇ ਬਾਅਦ ਅੱਜ ਹਰਿਆਣਾ ਪੁਲਿਸ ਵੀ ਦੋਵੇਂ ਬਾਰਡਰ ‘ਤੇ ਪਹੁੰਚੇਗੀ ਜਿਸ ਦੇ ਬਾਅਦ ਸੀਮੈਂਟ ਦੀ ਬੈਰੀਕੇਡਿੰਗ ਹਟਾਈ ਜਾਵੇਗੀ। ਇਸ ਦੇ ਬਾਅਦ ਸ਼ੰਭੂ ਬਾਰਡਰ ਤੋਂ ਜੀਟੀ ਰੋਡ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਬੀਤੇ ਦਿਨੀਂ ਕਿਸਾਨਾਂ ਤੇ ਕੇਂਦਰ ਵਿਚਾਲੇ ਹੋਈ 7ਵੇਂ ਗੇੜ ਦੀ ਮੀਟਿੰਗ ਬੇਨਤੀਜਾ ਰਹੀ। ਇਸ ਵਿਚ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਬਾਰਡਰ ਖਾਲੀ ਕਰਨ ਨੂੰ ਕਿਹਾ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਜਿਸ ਦੇ ਬਾਅਦ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਦੇ ਸੰਯੋਜਕ ਸਰਵਣ ਪੰਧੇਰ ਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਜਗਜੀਤ ਡੱਲੇਵਾਲ ਨੂੰ ਡਿਟੇਨ ਕਰ ਲਿਆ ਗਿਆ।