Connect with us

Punjab

ਸੋ੍ਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦਾ ਪਿਆ ਪੁਲਿਸ ਨਾਲ ਪੰਗਾ

Published

on

ਸੋ੍ਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਮਲੇਰਕੋਟਲਾ ਚ ਰੋਸ ਧਰਨੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ । ਮੁਸਲਮਾਨ ਭਾਈਚਾਰੇ ਵਲੋਂ ਇਹ ਰੋਸ਼ ਪ੍ਰਦਰਸਨ ਭਾਜਪਾ ਲੀਡਰ ਵਲੋਂ ਹਜ਼ਰਤ ਮੁਹੰਮਦ ਸਾਹਿਬ ਬਾਰੇ ਗ਼ਲਤ ਸ਼ਬਦਾਵਲੀ ਬੋਲਣ ਦੇ ਖ਼ਿਲਾਫ਼ ਦਿੱਤਾ ਜਾ ਰਿਹਾ ਸੀ ।

ਧਰਨੇ ਚ ਸ਼ਾਮਲ ਹੋਣ ਲਈ ਸਿਮਰਨਜੀਤ ਸਿੰਘ ਮਾਨ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਧਰਨੇ ਚ ਸ਼ਾਮਲ ਹੋਣ ਤੇ ਰੋਕਿਆ ਗਿਆ ਤਾਂ ਸਿਮਰਨਜੀਤ ਸਿੰਘ ਮਾਨ ਮੁਸਲਮਾਨ ਭਾਈਚਾਰੇ ਦੇ ਹੱਕ ਵਾਸਤੇ ਪੁਲਿਸ ਨਾਲ ਅੜ ਗਏ । ਮੁਸਲਮਾਨ ਭਾਈਚਾਰਾ ਵੀ ਸਿਮਰਨਜੀਤ ਮਾਨ ਦੇ ਹੱਕ ਵਿੱਚ ਨਾਅਰੇ ਮਾਰਨ ਲੱਗ ਪਿਆ। ਮਹੌਲ ਗਰਮ ਹੁੰਦਾ ਵੇਖ ਪੁਲਿਸ ਨੇ ਸਿਮਰਨਜੀਤ ਸਿੰਘ ਮਾਨ ਨੂੰ ਧਰਨੇ ਵਾਲੀ ਜਗ੍ਹਾ ਜਾਣ ਦਿੱਤਾ ਗਿਆ।