Punjab
6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮਨਾਈ ਜਾਵੇਗੀ , ਸ਼ਿਵ ਬਟਾਲਵੀ ਦੇ ਪਰਿਵਾਰ ਨੇ ਕੀਤੀ ਅਜਾਇਬ ਘਰ ਅਤੇ ਲਾਇਬ੍ਰੇਰੀ ਦੀ ਮੰਗ |

ਬਿਰਹਾਂ ਦੇ ਸੁਲਤਾਨ ” ਨਾਮ ਨਾਲ ਜਾਣੇ ਜਾਂਦੇ ਸ਼ਿਵ ਕੁਮਾਰ ਬਟਾਲਵੀ ਦੇ ਪਰਿਵਾਰ ਦੀ ਸਰਪ੍ਰਸਤੀ ਹੇਠ “ਸ਼ਿਵ ਕੁਮਾਰ ਬਟਾਲਵੀ ਸਾਹਿਤ ਖੋਜ ਕੇਂਦਰ ” ਦਾ ਗਠਨ ਕੀਤਾ ਗਿਆ | ਉਥੇ ਹੀ ਸ਼ਿਵ ਕੁਮਾਰ ਬਟਾਲਵੀ ਦੇ ਪਰਿਵਾਰ ਚ ਉਹਨਾਂ ਦੇ ਭਤੀਜੇ ਰਾਜੀਵ ਬਟਾਲਵੀ ਦਾ ਕਹਿਣਾ ਸੀ ਕਿ ਭਾਵੇ ਦੀ ਦੇਸ਼ ਅਤੇ ਵਿਦੇਸ਼ਾ ਚ ਸ਼ਿਵ ਦੀ ਯਾਦ ਨੂੰ ਸਮਰਪਿਤ ਕਈ ਸੰਸਥਾਵਾਂ ਕੰਮ ਕਰ ਰਹੀਆਂ ਹਨ ਲੇਕਿਨ ਸ਼ਿਵ ਬਟਾਲਵੀ ਦੇ ਜਨਮ ਦਿਨ ਅਤੇ ਬਰਸੀ ਮਨਾਉਣ ਤਕ ਹੀ ਉਹ ਸੀਮਤ ਹਨ ਅਤੇ ਕਦੇ ਵੀ ਉਹਨਾਂ ਦੇ ਪਰਿਵਾਰ ਨੂੰ ਸਿੱਧੇ ਤੌਰ ਤੇ ਸੰਸਥਾਵਾਂ ਵਲੋਂ ਨਾਲ ਜੋੜਿਆ ਨਹੀਂ ਗਿਆ ਅਤੇ ਬਟਾਲਾ ਚ ਵੀ ਸ਼ਿਵ ਕੁਮਾਰ ਅਡੋਟੋਰੀਮ ਸਥਾਪਿਤ ਕਰਨ ਤੋਂ ਇਲਾਵਾ ਸ਼ਿਵ ਦੀ ਯਾਦ ਨੂੰ ਸਮਰਪਿਤ ਹੋਰ ਕੁਝ ਖਾਸ ਨਹੀਂ ਹੈ ਅਤੇ ਉਸ ਨੂੰ ਅਗੇ ਵਧਾਉਣ ਦੇ ਮਕਸਦ ਨਾਲ ਅੱਜ ਸ਼ਿਵ ਕੁਮਾਰ ਬਟਾਲਵੀ ਸਾਹਿਤ ਖੋਜ ਕੇਂਦਰ ” ਦਾ ਗਠਨ ਕੀਤਾ ਗਿਆ ਹੈ ਅਤੇ ਇਕ ਸੋਚ ਇਹ ਵੀ ਹੈ ਕਿ ਜਿਥੇ ਸ਼ਿਵ ਕੁਮਾਰ ਬਟਾਲਵੀ ਬਾਰੇ ਲੋਕਾਂ ਨੂੰ ਅਤੇ ਵਿਸ਼ੇਸ ਤੌਰ ਨੌਜ਼ਵਾਨ ਪੀੜੀ ਨੂੰ ਸ਼ਿਵ ਦਾ ਅਕਸ ਦੱਸਿਆ ਜਾਵੇ ਉਥੇ ਹੀ ਹੋਰਨਾਂ ਸਹਿਤਕਾਰ ਜਿਹਨਾਂ ਨੂੰ ਪਹਿਚਾਣ ਨਹੀਂ ਮਿਲ ਰਹੀ ਜਾ ਫਿਰ ਉਹ ਪੁਰਾਣੇ ਸਹਿਤਕਾਰ ਜਾ ਕਵੀ ਜਿਹਨਾਂ ਦੀਆ ਰਚਨਾਵਾਂ ਅੱਜ ਵੀ ਪਰਦੇ ਪਿੱਛੇ ਹਨ ਉਹਨਾਂ ਨੂੰ ਇਸ ਬੈਨਰ ਹੇਠ ਅਗੇ ਲਿਆਇਆ ਜਾਵੇ | ਉਥੇ ਹੀ ਇਸ ਸੰਸਥਾ ਦੇ ਪ੍ਰਧਾਨ ਸੰਦੀਪ ਸਾਲ੍ਹੋਤਰਾ ਨੇ ਕਿਹਾ ਕਿ ਉਹਨਾਂ ਵਲੋਂ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਵੀ ਮਨਾਈ ਜਾਵੇਗੀ , ਇਸ ਦੇ ਨਾਲ ਹੀ ਸ਼ਿਵ ਬਟਾਲਵੀ ਦੇ ਪਰਿਵਾਰ ਨੇ ਸ਼ਿਵ ਪ੍ਰੇਮੀਆਂ ਲਈ ਸ਼ਿਵ ਨੂੰ ਸਮਰਪਿਤ ਇਕ ਅਜਾਇਬ ਘਰ ਅਤੇ ਲਾਇਬ੍ਰੇਰੀ ਦੀ ਮੰਗ ਕੀਤੀ ਹੈ |