India
ਸ਼ਾਰਟ ਸਰਕਟ ਨਾਲ ਤੂੜੀ ਨੂੰ ਲੱਗੀ ਅੱਗ, ਕਿਸਾਨ ਦਾ ਹੋਇਆ ਲੱਖਾਂ ਦਾ ਨੁਕਸਾਨ

ਨਾਭਾ, 16 ਮਈ (ਭੁਪਿੰਦਰ ਸਿੰਘ):
ਇਸ ਵਾਰ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਕੁਦਰਤੀ ਆਫਤਾਂ ਤੋਂ ਇਲਾਵਾ ਕਰੋਨਾ ਵਾਇਰਸ ਦੀ ਮਾਰ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਸ਼ਾਰਟ ਸਰਕਟ ਦੇ ਨਾਲ ਇੱਕ ਕਿਸਾਨ ਨੂੰ ਲੱਖਾਂ ਰੁਪਏ ਦਾ ਨੁਕਸਾਨ ਵੀ ਝੱਲਣਾ ਪਿਆ। ਨਾਭਾ ਬਲਾਕ ਦੇ ਪਿੰਡ ਸੁੱਧੇਵਾਲ ਵਿਖੇ ਜਿੱਥੇ ਪੀੜਤ ਕਿਸਾਨ ਦੇ ਘਰ ਦੇ ਅੰਦਰ ਤੂੜੀ ਵਾਲੇ ਕਮਰੇ ਵਿੱਚ ਅਚਾਨਕ ਅੱਗ ਲੱਗਣ ਦੇ ਨਾਲ ਕਰੀਬ ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਭਾਵੇਂ ਕਿ ਫਾਇਰ ਬ੍ਰਿਗੇਡ ਦੇ ਦਸਤੇ ਵੱਲੋਂ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਤੂੜੀ ਦਾ ਕਾਫ਼ੀ ਨੁਕਸਾਨ ਹੋ ਚੁੱਕਿਆ ਸੀ ਕਿਸਾਨ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਵੱਲੋਂ ਜੋ ਤੂੜੀ ਇਕੱਠੀ ਕੀਤੀ ਗਈ ਸੀ ਉਹ ਬਿਲਕੁਲ ਰਾਖ ਹੋ ਚੁੱਕੀ ਹੈ।

ਇਸ ਮੌਕੇ ‘ਤੇ ਕਿਸਾਨ ਸੱਜਣ ਸਿੰਘ ਅਤੇ ਗੁਰਮੁਖ ਸਿੰਘ ਨੇ ਕਿਹਾ ਕਿ ਅਸੀਂ ਬਾਰਾਂ ਵਜੇ ਤੂੜੀ ਇਕੱਠੀ ਕਰਕੇ ਕਮਰੇ ਵਿੱਚ ਰੱਖੀ ਸੀ ਪਰ ਅਚਾਨਕ ਅੱਗ ਕਿੱਥੋਂ ਲੱਗੀ ਇਹ ਸਾਨੂੰ ਹੀ ਨਹੀਂ ਪਤਾ ਅਤੇ ਫਾਈਰ ਬ੍ਰਿਗੇਡ ਵਾਲੀ ਗੱਡੀ ਦੇ ਆਉਣ ਤੱਕ ਸਾਡਾ ਦੋ ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਚੁੱਕਾ ਹੈ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹਾਂ।