Connect with us

Uncategorized

ਭੋਗ ਤੇ ਪਕੌੜਿਆਂ ਪਿੱਛੇ ਹੋਈ ਲੜਾਈ ਤੇ ਚੱਲੀਆਂ ਗੋਲੀਆਂ

ਜਿੱਥੇ ਇੱਕ ਬਜ਼ੁਰਗ ਔਰਤ ਦੇ ਭੋਗ ਤੇ ਪਕੌੜਿਆਂ ਦੀ ਪਲੇਟ ਭਰ ਕੇ ਖੜਨ ਤੇ ਗਹਿਮਾ-ਗਹਿਮੀ ਹੋ ਗਈ ਤੇ ਉਸਦੇ ਬਾਅਦ ਚੱਲੀਆਂ ਗੋਲੀਆਂ

Published

on

ਭੋਗ ਤੇ ਪਕੌੜਿਆਂ ਪਿੱਛੇ ਹੋਈ ਲੜਾਈ
ਪਲੇਟ ਭਰ ਕੇ ਖੜਨ ਤੋਂ ਰੋਕਿਆ ਤਾਂ ਚੱਲੀਆਂ ਗੋਲੀਆਂ  
ਪੁਲਿਸ ਨੇ 3 ਲੋਕਾਂ ਖਿਲਾਫ ਕੀਤਾ ਮਾਮਲਾ ਦਰਜ 

ਅੰਮ੍ਰਿਤਸਰ,12 ਸਤੰਬਰ:(ਅੰਮ੍ਰਿਤਸਰ),ਇੱਕ ਮਾਮੂਲੀ ਜਿਹੀ ਗੱਲ ਤੇ ਚੱਲੀਆਂ ਗੋਲੀਆਂ,ਘਟਨਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਜਿਸਨੂੰ ਸੁਣ ਹਾਸਾ ਵੀ ਆਉਂਦਾ ਹੈ।ਜਿੱਥੇ ਇੱਕ ਬਜ਼ੁਰਗ ਦੇ ਭੋਗ ਤੇ ਪਕੌੜਿਆਂ ਦੀ ਪਲੇਟ ਭਰ ਕੇ ਖੜਨ ਤੇ ਗਹਿਮਾ-ਗਹਿਮੀ ਹੋ ਗਈ ਤੇ ਉਸਦੇ ਬਾਅਦ ਗੋਲੀਆਂ ਚੱਲ ਗਈਆਂ। 
ਤਹਿਸੀਲ ਅਜਨਾਲਾ ਵਿੱਚ ਪੈਂਦੇ ਪਿੰਡ ਜਗਦੇਵ ਕਲਾਂ ਵਿੱਚ ਇੱਕ ਬਿਰਧ ਦੇ ਭੋਗ ਦੀ ਅਰਦਾਸ ਤੋਂ ਬਾਅਦ ਪਕੌੜੇ ਖਾਣ ਤੋਂ ਰੋਕਣ ਤੇ ਰੰਜਿਸ਼ ਤੇ ਗੋਲੀਆਂ ਚਲਾਉਣ ਵਾਲੇ ਅੰਮ੍ਰਿਤਪਾਲ ਸਿੰਘ ਜਗਜੀਤ ਸਿੰਘ ਦੇ ਖਿਲਾਫ ਪੁਲਿਸ ਨੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਥਾਣਾ ਝੰਡੇਰ ਦੀ ਪੁਲਿਸ ਨੂੰ ਮੁੱਦਈ ਹਰੀ ਸਿੰਘ ਵਾਸੀ ਘੁੱਕੇਵਾਲੀ ਨੇ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਪਹਿਲਾਂ ਜੋ ਵੀ ਲੰਗਰ ਦਾ ਪ੍ਰਬੰਧ ਜਗੀਰ ਜਗਸ਼ੇਰ ਸਿੰਘ ਦੇ ਘਰ ਕੀਤਾ ਸੀ,ਇਸ ਸਾਰੇ ਪ੍ਰਬੰਧ ਵਿੱਚ ਜਗਜੀਤ ਸਿੰਘ ਨੇ ਕੋਈ ਹਿੱਸਾ ਨਹੀਂ ਦਿੱਤਾ ਅਤੇ ਭੋਗ ਵਿੱਚ ਵੀ ਕੋਈ ਹਿੱਸਾ ਨਹੀਂ ਪਾਇਆ ਸੀ।
ਜਗਜੀਤ ਸਿੰਘ ਪਕੌੜਿਆਂ ਦੀ ਪਲੇਟ ਭਰ ਕੇ ਖੜਨ ਲੱਗਾ ਤਾਂ ਅੰਮ੍ਰਿਤਪਾਲ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਅੱਗੋਂ ਬੋਲ-ਬੁਲਾਰਾ ਕਰਨ ਲੱਗ ਪਿਆ ਤਾਂ ਅਣਪਛਾਤੇ ਚਾਰ ਪੰਜ ਵਿਅਕਤੀਆਂ ਨੇ ਉਸ ਨੂੰ ਗਾਲ੍ਹਾਂ ਆਦਿ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਹਰੀ ਸਿੰਘ ਦੇ ਰਿਸ਼ਤੇਦਾਰਾਂ ਨੇ ਉਸ ਸਮੇਂ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਆਪਣੀ ਪਿਸਤੌਲ  ਲੈ ਕੇ ਕੋਠੇ ਤੇ ਚੜ੍ਹ ਹਰੀ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਫਾਇਰ ਕਰਦਾ ਰਿਹਾ।
 ਗੋਲੀਆਂ ਚੱਲਣ ਕਾਰਨ ਹਰੀ ਸਿੰਘ ਕਮਰੇ ਅੰਦਰ ਵੜ ਗਿਆ,ਇਤਲਾਹ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਕਿਹਾ ਜਾ ਰਿਹਾ ਸੀ ਕਿ ਇਹ ਕੋਈ ਪੁਰਾਣੀ ਰੰਜ਼ਿਸ਼ ਦੇ ਚਲਦੇ,ਹੀ ਘਟਨਾ ਵਾਪਰੀ ਹੈ।