Connect with us

Punjab

ਆਸਟ੍ਰੇਲੀਆ ਭੇਜਣ ਦੇ ਨਾਮ ਤੇ ਪੈਸੇ ਮੰਗਣ ਤੇ ਚੱਲਿਆ ਗੋਲੀਆ

Published

on

ਅੰਮ੍ਰਿਤਸਰ 27 ਦਸੰਬਰ 2023 :-  ਮਾਮਲਾ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੇ ਅਧੀਨ ਆਉਦੇ ਹੋਟਲ ਜੇ ਕੇ ਕਲਾਸਿਕ ਦਾ ਹੈ ਜਿਥੋ ਬੀਤੀ ਰਾਤ ਗੋਲੀ ਚਲਣ ਦੀ ਘਟਨਾ ਸਾਹਮਣੇ ਆਈ ਹੈ ਅਤੇ ਹੋਟਲ ਦਾ ਮੈਨੇਜਰ ਜਗਰੂਪ ਸਿੰਘ ਜਿਸਦੀ ਬਾਂਹ ਵਿਚ ਗੋਲੀ ਲਗਣ ਨਾਲ ਉਹ ਬੁਰੀ ਤਰਾ ਨਾਲ ਜਖਮੀ ਹੋਇਆ ਹੈ ਅਤੇ ਉਸਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ।

ਇਸ ਸੰਬਧੀ ਸੰਖੇਪ ਵਿਚ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਉਤਰੀ ਦੇ ਏਸੀਪੀ ਵਰਿੰਦਰ ਖੋਸਾ ਨੇ ਦੱਸਿਆ ਕਿ ਇਸ ਹੌਟਲ ਜੇ ਕੇ ਕਲਾਸਿਕ ਵਿਚ ਦੋ ਦਿਨ ਤੌ ਗਗਨਦੀਪ ਕੁਮਾਰ ਫਰੀਦਕੋਟ ਅਤੇ ਰੋਹਿਤ ਸਿੰਘ ਉਤਰਾਖੰਡ ਰਹਿ ਸੀ ਅਤੇ ਇੰਮੀਗਰੇਸ਼ਨ ਦਾ ਕੰਮ ਕਰਨ ਵਾਲੇ ਸੀ ਜਿਹਨਾ ਕੁਝ ਨੋਜਵਾਨਾ ਨੂੰ ਅਸਟ੍ਰੇਲੀਆ ਭੇਜਣ ਲਈ ਦੁਬਈ ਦੇ ਜਤਿੰਦਰ ੲਇੰਘ ਨਾਲ ਗੱਲਬਾਤ ਤਹਿ ਕੀਤੀ ਸੀ ਪਰ ਜਦੋ ਲੜਕੇ ਦਿਲੀ ਭੇਜੇ ਤਾਂ ਵੀਜਾ ਅਤੇ ਟਿਕਟ ਦੀ ਏਵਜ ਜਤਿੰਦਰ ਸਿੰਘ ਨੇ ਪੂਰੇ ਪੈਸੇ ਮੰਗੇ ਅਤੇ ਆਪਣੇ ਭਰਾ ਰਵਿੰਦਰ ਉਰਫ ਰਿਕੀ ਨੂੰ ਤਿੰਨ ਨੋਜਵਾਨਾ ਨਾਲ ਪੈਸੇ ਲੈਣ ਹੌਟਲ ਭੇਜਿਆ ਜਿਥੋ ਰਵਿੰਦਰ ਨੂੰ ਇੰਮੀਗਰੇਸ਼ਨ ਵਾਲੇ ਨੋਜਵਾਨਾ ਵਲੋ 16 ਤੌ 17 ਲਖ ਗਿਣ ਕੇ ਦਿਤਾ ਗਿਆ ਅਤੇ ਰਵਿੰਦਰ ਸਿੰਘ ਵਲੋ ਪੈਸੇ ਲੈ ਕੇ ਭਜਣ ਦੀ ਫਿਰਾਕ ਵਿਚ ਉਹਨਾ ਨੋਜਵਾਨਾ ਗਗਨਦੀਪ ਅਤੇ ਰੋਹਿਤ ਨੂੰ ਕਮਰੇ ਵਿਚ ਬੰਦ ਕਰ ਦਿਤਾ ਅਤੇ ਜਦੋ ਭਜਣ ਲਗੇ ਤਾ ਫੜਲੋ ਫੜਲੋ ਦੀ ਅਵਾਜਾ ਸੁਣ ਹੌਟਲ ਮੈਨੇਜਰ ਨੇ ਆਪਣੇ ਦੋ ਸਾਥੀਆ ਨਾਲ ਫੜਣ ਦੀ ਕੌਸ਼ਿਸ਼ ਕੀਤੀ ਤਾਂ ਰਵਿੰਦਰ ਵਲੋ ਗੋਲੀ ਚਲਾਉਣ ਤੇ ਮੈਨੇਜਰ ਜਗਰੂਪ ਦੇ ਹਥ ਵਿਚ ਗੋਲੀ ਲਗਣ ਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪੁਲਿਸ ਪਾਰਟੀ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਜਲਦ ਦੌਸ਼ੀਆ ਨੂੰ ਗਿਰਫਤਾਰ ਕੀਤਾ ਜਾਵੇਗਾ।

ਉਧਰ ਗੋਲੀ ਲਗਣ ਨਾਲ ਗੰਭੀਰ ਰੂਪ ਵਿਚ ਜਖਮੀ ਹੋਟਲ ਮੈਨੇਜਰ ਜਗਰੂਪ ਅਤੇ ਉਸਦੇ ਪਰਿਵਾਰਕ ਮੈਬਰਾ ਇਨਸਾਫ ਦੀ ਗੁਹਾਰ ਲਗਾਈ ਹੈ।