Connect with us

ENTERTAINMENT

ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਬਾਹਰ ਚੱਲੀਆਂ ਤਾਬੜਤੋੜ ਗੋਲੀਆਂ, ਘਟਨਾ CCTV ‘ਚ ਕੈਦ

Published

on

ਪੰਜਾਬੀ ਗਾਇਕੀ/ ਰੈਪਿੰਗ ‘ਚ ਕਾਫੀ ਪ੍ਰਸਿੱਧੀ ਹਾਸਿਲ ਕਰਨ ਵਾਲਾ ਗਾਇਕ ਏਪੀ ਢਿੱਲੋਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਏ.ਪੀ ਢਿੱਲੋਂ ‘ਤੇ ਗੋਲੀਆਂ ਚੱਲਣ ਦੀ ਜਾਣਕਾਰੀ ਮਿਲੀ ਹੈ। ਇੱਥੇ ਦੱਸ ਦੇਈਏ ਕਿ ਏ.ਪੀ ਢਿੱਲੋਂ ਜਿਸਦਾ ਜਨਮ ਪੰਜਾਬ ‘ਚ ਹੋਇਆ ਹੈ ਪਰ ਹੁਣ ਕੈਨੇਡਾ ‘ਚ ਰਹਿੰਦਾ ਹੈ। ਹੁਣ ਕੈਨੇਡਾ ‘ਚ ਉਨ੍ਹਾਂ ਦੇ ਘਰ ਦੇ ਬਾਹਰ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਕੈਨੇਡਾ ਦੇ ਵੈਨਕੂਵਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਅੱਜ ਤਾਬੜਤੋੜ ਗੋਲੀਆਂ ਚੱਲੀਆਂ। ਇਹ ਘਟਨਾ ਸੀਸੀਟੀਵੀ ਕੈਮਰੇ ‘ਚ ਵੀ ਰਿਕਾਰਡ ਹੋ ਗਈ ਹੈ।

ਇਹ ਘਟਨਾ ਕੈਨੇਡਾ ‘ਚ ਅੱਜ ਤੜਕੇ (ਭਾਰਤੀ ਸਮੇਂ ਮੁਤਾਬਕ ਬਾਅਦ ਦੁਪਹਿਰ) ਉਦੋਂ ਵਾਪਰੀ , ਜਦੋਂ ਕੁਝ ਗੈਂਗਸਟਰ ਢਿੱਲੋਂ ਦੇ ਘਰ ਦੇ ਬਾਹਰ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਗੋਲੀਬਾਰੀ ਨਾਲ ਘਰ ਦਾ ਦਰਵਾਜ਼ਾ ਅਤੇ ਕੰਧ ਵੀ ਨੁਕਸਾਨੀ ਗਈ।

ਹਮਲੇ ਮਗਰੋਂ ਸੋਸ਼ਲ ਮੀਡੀਆ ‘ਤੇ ਪੋਸਟ ਵਾਇਰਲ
ਇਸ ਘਟਨਾ ਨੂੰ ਲੈ ਕੇ ਬਦਨਾਮ ਗੈਂਗਸਟਰ ਗੋਲਡੀ ਬਰਾੜ ਦੇ ਗਿਰੋਹ ਵੱਲੋਂ ਢਿੱਲੋਂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ।ਇੱਥੇ ਇਹ ਵੀ ਦੱਸ ਦੇਈਏ ਕਿ ਏਪੀ ਢਿੱਲੋਂ ਦੇ ਘਰ ਬਾਹਰ ਫਾਇਰਿੰਗ ਮਗਰੋਂ ਇਕ ਪੋਸਟ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਰੋਹਿਤ ਗੋਦਾਰਾ ਵੱਲੋਂ ਸਾਂਝੀ ਕਰਕੇ ਜ਼ਿੰਮੇਵਾਰੀ ਲਈ ਗਈ ਹੈ। ਪਰ ਹਾਲੇ ਤੱਕ ਇਸ ਸਬੰਧੀ ਅਧਿਕਾਰਿਤ ਤੌਰ ‘ਤੇਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ।

ਕੌਣ ਹੈ ਏਪੀ ਢਿੱਲੋਂ –
ਏਪੀ ਢਿੱਲੋਂ ਦਾ ਪੂਰਾ ਨਾਂ ਅੰਮ੍ਰਿਤਪਾਲ ਸਿੰਘ ਢਿੱਲੋਂ ਹੈ, ਜਿਸਦਾ ਜਨਮ 10 ਜਨਵਰੀ 1993 ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੂਲੀਆਂਪੁਰ ਵਿੱਚ ਹੋਇਆ ਸੀ। ਇੱਥੇ ਏ.ਪੀ ਢਿੱਲੋਂ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਸਕੂਲ ਵਿੱਚ ਪੜ੍ਹਦਿਆਂ ਹੀ ਸੰਗੀਤ ਵਿੱਚ ਉਨ੍ਹਾਂ ਦੀ ਰੁਚੀ ਵਧਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਕੀਤੀ ਅਤੇ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਏ.ਪੀ ਢਿੱਲੋਂ ਕੈਨੇਡਾ ਚਲੇ ਗਏ। ਇਸ ਸਮੇਂ ਉਹ ਪੰਜਾਬੀ ਗੀਤਾਂ ਦਾ ਸਭ ਤੋਂ ਮਸ਼ਹੂਰ ਗਾਇਕ ਹੈ। ਏਪੀ ਢਿੱਲੋਂ ਦੇ ਪ੍ਰਸ਼ੰਸਕਾਂ ‘ਚ ਜਾਨ੍ਹਵੀ ਕਪੂਰ, ਅਨੰਨਿਆ ਪਾਂਡੇ ਅਤੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਸ਼ਾਮਲ ਹਨ। ਹਾਲ ਹੀ ‘ਚ ਉਨ੍ਹਾਂ ਨੇ ਸਲਮਾਨ ਖ਼ਾਨ ਅਤੇ ਸੰਜੇ ਦੱਤ ਦੇ ਨਾਲ ‘ਓਲਡ ਮਨੀ’ ਗੀਤ ਵੀ ਰਿਲੀਜ਼ ਕੀਤਾ ਹੈ। ਹੁਣ ਤੱਕ, ਇੰਡੋ-ਕੈਨੇਡੀਅਨ ਰੈਪਰ ਅਤੇ ਗਾਇਕ ਏਪੀ ਢਿੱਲੋਂ ਦੇ 5 ਸੋਲੋ ਗੀਤ ਯੂਕੇ ਏਸ਼ੀਅਨ ਅਤੇ ਪੰਜਾਬੀ ਚਾਰਟ ‘ਤੇ ਚੋਟੀ ‘ਤੇ ਹਨ। ਜਦਕਿ ‘ਮਜ਼ਹੇਲ’ ਅਤੇ ‘ਬ੍ਰਾਊਨ ਮੁੰਡੇ’ ਬਿਲਬੋਰਡ ਚਾਰਟ ‘ਤੇ ਚੋਟੀ ‘ਤੇ ਰਹੇ।