Punjab
ਰਸਤਾ ਮੰਗਣ ਨੂੰ ਲੈ ਕੇ ਸ਼ਰਾਬ ਦੇ ਠੇਕੇਦਾਰਾਂ ਵਾਲਮੀਕੀ ਸਮਾਜ ਦੇ ਆਗੂਆਂ ਤੇ ਚਲਾਈਆਂ ਗੋਲੀਆਂ
ਵਾਲਮੀਕ ਸਮਾਜ ਦੇ ਤਿੰਨ ਲੋਕਾਂ ਨੂੰ ਲੱਗੀਆਂ ਗੋਲੀਆਂ ਤੇ ਗੰਭੀਰ ਰੂਪ ‘ਚ ਹੋਏ ਜ਼ਖਮੀ
ਜਖਮੀਆਂ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੇ ਠੇਕੇਦਾਰ ਦੇ ਨਾਲ 15 ਤੋਂ 20 ਦੇ ਕਰੀਬ ਕਰਿੰਦੇ ਸਨ
ਵਾਲਮੀਕ ਸਮਾਜ ਦੇ ਆਗੂਆਂ ਨੇ ਦੱਸਿਆ ਕਿ ਸਾਰਿਆਂ ਦੇ ਹੱਥਾਂ ਦੇ ਵਿੱਚ ਪਿਸਤੋਲਾਂ ਸਨ ਤੇ 10 ਤੋ 15 ਦੇ ਕਰੀਬ ਚਲਾਈਆਂ ਗਈਆਂ ਗੋਲੀਆਂ
ਕਿਹਾ ਨਾਲੇ ਸਾਨੂੰ ਜਾਤੀ ਸੂਚਕ ਸ਼ਬਦ ਕਹੇਗੀ ਨਾਲ ਗਾਲਾਂ ਕੱਢੀਆਂ ਗਈਆਂ
ਵਾਲਮੀਕ ਸਮਾਜ ਦੇ ਆਗੂਆਂ ਨੇ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ
ਕਿਹਾ ਜੇਕਰ ਪ੍ਰਸ਼ਾਸਨ ਨੇ ਸਾਨੂੰ ਇਨਸਾਫ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਚ ਗੰਭੀਰ ਨਤੀਜੇ ਸਾਹਮਣੇ ਆਉਣਗੇ
14ਅਕਤੂਬਰ 2023: ਅੰਮ੍ਰਿਤਸਰ ਦੇ ਪਿੰਡ ਨੌਸ਼ਹਿਰਾ ਨੰਗਲੀ ਕੋਲ ਦੇਰ ਰਾਤ ਵਾਲਮੀਕ ਸਮਾਜ ਦੇ ਕੁਝ ਲੋਕ ਇੱਕ ਪ੍ਰੋਗਰਾਮ ਤੋਂ ਹੋਕੇ ਆਪਣੇ ਘਰਾਂ ਨੂੰ ਜਾ ਰਹੇ ਸਨ ਤੇ ਰਸਤੇ ਵਿੱਚ ਸ਼ਰਾਬ ਦੇ ਠੇਕੇਦਾਰ ਦੀਆਂ ਗੱਡੀਆਂ ਲੱਗੀਆਂ ਹੋਈਆਂ ਸਨ ਜਿਸ ਦੇ ਚਲਦੇ ਵਾਲਮਿਕ ਸਮਾਜ ਦੇ ਆਗੂਆਂ ਨੇ ਰਸਤਾ ਮੰਗਿਆ ਤੇ ਰਸਤਾ ਮੰਗਣ ਤੇ ਸ਼ਰਾਬ ਦੇ ਠੇਕੇਦਾਰਾਂ ਨੇ ਉਹਨਾਂ ਨਾਲ ਬਹਿਸ ਬਾਜੀ ਕਰਨੀ ਸ਼ੁਰੂ ਕਰ ਦਿੱਤੀ ਤੇ ਮਾਮਲਾ ਗਾਲੀ ਗਲੋਚ ਤੱਕ ਉਤਰ ਆਇਆ ਜਿਸ ਦੇ ਚਲਦੇ ਸ਼ਰਾਬ ਦੇ ਠੇਕੇਦਾਰ ਤੇ ਉਸਦੇ ਕਰਿੰਦਿਆਂ ਵੱਲੋਂ ਪਿਸਤੋਲਾਂ ਕੱਢ ਲਈਆਂ ਗਈਆਂ ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਚਲਦੇ ਵਾਲਮੀਕ ਸਮਾਜ ਦੇ ਤਿੰਨ ਲੋਕਾਂ ਨੂੰ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਗੋਲੀਆਂ ਲੱਗਣ ਨਾਲ ਵਾਲਮੀਕ ਸਮਾਜ ਦੇ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨਾਂ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਮੌਕੇ ਵਾਲਮੀਕ ਸਮਾਜ ਦੇ ਆਗੂਆਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤੇ ਆਉਣ ਵਾਲੇ ਸਮੇਂ ਚ ਇਸਦੇ ਗੰਭੀਰ ਨਤੀਜੇ ਸਾਹਮਣੇ ਆਉਣਗੇ। ਇੱਕ ਰਸਤਾ ਮੰਗਣ ਤੇ ਸ਼ਰੇਆਮ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਪੁਲਿਸ ਪ੍ਰਸ਼ਾਸਨ ਨੂੰ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ
ਉਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਦੇ ਬਾਰੇ ਉੱਚ ਅਧਿਕਾਰੀ ਹੀ ਗੱਲਬਾਤ ਕਰਨਗੇ। ਇਸ ਦੇ ਬਾਰੇ ਮੈਂ ਕੋਈ ਜਵਾਬ ਨਹੀਂ ਦੇ ਸਕਦਾ