Life Style
ਵਿਟਾਮਿਨ-C ਦਾ ਜ਼ਿਆਦਾ ਸੇਵਨ ਵਿਗਾੜ ਸਕਦਾ ਹੈ ਸਿਹਤ, ਵੇਖੋ ਇਸ ਦੇ ਸਾਈਡ ਇਫੈਕਟ
ਸਾਰੇ ਦੇਸ਼ ‘ਚ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ। ਲੋਕ ਇਸ ਵਿੱਚ ਆਪਣਾ ਇਮਿਊਨ ਸਿਸਟਮ ਸਹੀ ਰੱਖਣ ਲਈ ਕਈ ਕਈ ਦਵਾਈਆਂ ਤੇ ਖੁਰਾਕਾਂ ਨੂੰ ਲੈ ਰਹੇ ਹਨ। ਡਾਕਟਰਾਂ ਅਨੁਸਾਰ ਵੀ ਮਜਬੂਤ ਇਮਿਊਨਟੀ ਬਿਮਾਰੀ ਨਾਲ ਲੜਨ ‘ਚ ਮਦਦਗਾਰ ਹੈ। ਇਸ ਲਈ ਲੋਕ ਆਪਣੀ ਇਮਿਊਨਟੀ ਵਧਾਉਣ ਲਈ ਕਈ ਨੁਸਖੇ ਆਪਣਾ ਰਹੇ ਹਨ। ਲੋਕ ਡਾਕਟਰਾਂ ਦੀ ਸਾਲਹ ਅਨੁਸਾਰ ਵਿਟਾਮਿਨ-C ਦੀਆਂ ਗੋਲੀਆਂ, ਵਿਟਾਮਿਨ ਡੀ ਸਪਲੀਮੈਂਟਸ ਤੇ ਇਮਿਊਨਿਟੀ ਬੂਸਟਰ ਦੇ ਤੌਰ ‘ਤੇ ਇਸਤੇਮਾਲ ਕਰ ਰਹੇ ਹਨ । ਜ਼ਿਆਦਾ ਤਰ ਜਨਤਾ ਆਪਣੀ ਇਮਿਊਨਟੀ ਨੂੰ ਮਜਬੂਤ ਕਰਨ ਲਈ ਵਿਟਾਮਿਨ-C ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰ ਰਹੇ ਹਨ ਜੋ ਕਿ ਠੀਕ ਨਹੀਂ ਹੈ। ਇਸ ਦਾ ਜ਼ਿਆਦਾ ਇਸਤੇਮਾਲ ਵੀ ਤੁਹਾਨੂੰ ਬਿਮਾਰ ਕਰ ਸਕਦਾ ਹੈ। ਇਹ ਜਿਨਾਂ ਸਾਡੀ ਸਿਹਤ ਲਈ ਫਾਇਦੇਮੰਦ ਹੈ ਉਨ੍ਹਾਂ ਹੀ ਖਤਰਨਾਕ ਵੀ ਹੈ।
ਆਓ ਤੁਹਾਨੂੰ ਦੱਸਦੇ ਹਾਂ ਵਿਟਾਮਿਨ-C ਦੇ ਸਾਈਡ ਇਫੈਕਟ
ਅਗਰ ਵਿਟਾਮਿਨ –C ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਜੀ ਮਚਲਾਉਣ ਵਰਗੀ ਸਮੱਸਿਆ ਵੀ ਹੋ ਸਕਦੀ ਹੈ। ਵਿਟਾਮਿਨ ਸੀ ਦੀਆਂ ਗੋਲ਼ੀਆਂ ਜ਼ਿਆਦਾ ਖਾਣ ਨਾਲ ਡਾਇਰੀਆ ਦੀ ਸ਼ਿਕਾਇਤ ਹੋ ਸਕਦੀ ਹੈ, ਇਸ ਨਾਲ ਤੁਹਾਡਾ ਪੇਟ ਖ਼ਰਾਬ ਹੋ ਸਕਦਾ ਹੈ। ਉਲਟੀ-ਦਸਤ ਦੇ ਨਾਲ ਕਬਜ਼ ਦੀ ਸਮੱਸਿਆ ਵੀ ਵੱਧ ਸਕਦੀ ਹੈ। ਵਿਟਾਮਿਨ ਸੀ ਦੇ ਸਭ ਤੋਂ ਗੰਭੀਰ ਸਾਈਟ ਇਫੈਕਟ ’ਚ ਹਾਰਟ ਬਰਨ ਦੀ ਸਮੱਸਿਆ ਵੀ ਸ਼ਾਮਲ ਹੈ। ਇਸ ਸਥਿਤੀ ’ਚ ਤੁਸੀਂ ਛਾਤੀ ਦੇ ਥੱਲੇ ਤੇ ਉਪਰਲੇ ਵਾਲੇ ਹਿੱਸੇ ’ਚ ਜਲਣ ਮਹਿਸੂਸ ਕਰੋਗੇ, ਇਸ ਲਈ ਵਿਟਾਮਿਨ ਸੀ ਲੈਣ ਨਾਲ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਜ਼ਿਆਦਾ ਵਿਟਾਮਿਨ-C ਦਾ ਇਸਤੇਮਾਲ ਕਰਨ ਨਾਲ ਹੋ ਸਕਦੀ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਇਸ ਲਈ ਆਓ ਤੁਹਾਨੂੰ ਦੱਸਦੇ ਹਾਂ ਕਿ ਕਿੰਨੀ ਮਾਤਰਾ ‘ਚ ਵਿਟਾਮਿਨ –C ਦਾ ਸੇਵਨ ਕਰਨਾ ਚਾਹੀਦਾ ਹੈ। ਲੋਕਾਂ ਨੂੰ ਹਰ ਰੋਜ਼ 65-90 ਮਿਲੀਗ੍ਰਾਮ ਵਿਟਾਮਿਨ ਸੀ ਲੈਣੀ ਚਾਹੀਦਾ ਹੈ। ਇਕ ਦਿਨ ’ਚ 2000 ਗ੍ਰਾਮ ਤੋਂ ਜ਼ਿਆਦਾ ਲਿਆ ਗਿਆ ਹੈ ਵਿਟਾਮਿਨ ਸੀ ਤੁਹਾਡੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਸਲਾਹ ਹੈ ਕਿ ਘਰ ’ਚ ਤਿਆਰ ਹੋਇਆ ਤਾਜ਼ਾ ਭੋਜਨ ਵਿਚ ਉਹ ਸਾਰੇ ਤੱਤ ਹਨ ਜੋ ਸਾਡੇ ਸਰੀਰ ਨੂੰ ਚਾਹੀਦੇ ਹਨ। WHO ਇਮਿਊਨਿਟੀ ਵਧਾਉਣ ’ਚ ਵਿਟਾਮਿਨ ਸੀ ਦਾ ਦਾਅਵਾ ਖਾਰਿਜ ਕਰ ਚੁੱਕਾ ਹੈ।