Connect with us

Punjab

Sidhu Moose Wala : ਦੋ ਸਾਲ ਬਾਅਦ ਟਿੱਬਿਆਂ ਦੇ ਪੁੱਤ ਨੂੰ ਕਿਉਂ ਨਹੀਂ ਮਿਲਿਆ ਇਨਸਾਫ਼

Published

on

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅੱਜ ਦੋ ਸਾਲ ਪੂਰੇ ਹੋ ਗਏ ਹਨ | ਅੱਜ 29 ਮਈ ਨੂੰ ਮਰਹੂਮ ਸਿੱਧੂ ਮੂਸੇਵਾਲਾ ਦੀ ਦੇਸ਼ ਭਰ ‘ਚ ਦੂਸਰੀ ਬਰਸੀ ਮਨਾਈ ਜਾ ਰਹੀ ਹੈ | ਪਰ ਸਭ ਤੋਂ ਵੱਡੀ ਇਹ ਗੱਲ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਹੁਣ ਤੱਕ ਨਵੇਂ ਗਾਣੇ ਸੁਣਨ ਨੂੰ ਮਿਲ ਰਹੇ ਹਨ ਜਿਸ ਕਰਕੇ ਦੁਨੀਆ ਭਰ ‘ਚ ਅਤੇ ਫੈਨਜ਼ ਦੇ ਦਿਲਾਂ ‘ਚ ਸਿੱਧੂ ਮੂਸੇਵਾਲਾ ਅਜੇ ਤਕ ਜਿੰਦਾ ਹੈ |

 

ਸਿੱਧੂ ਮੂਸੇਵਾਲਾ  ਦਾ ਜਨਮ

ਸ਼ੁਭਦੀਪ ਸਿੰਘ ਸਿੱਧੂ ਇਕ ਪੰਜਾਬ ਗਾਇਕ ਸੀ| ਜਿਸ ਨੂੰ ਸਿੱਧੂ ਮੂਸੇਵਾਲਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ| ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਵਿਚ ਹੋਇਆ ਸੀ| ਸਿੱਧੂ ਦਾ ਜਮ ਮਾਨਸਾ ਜ਼ਿਲ੍ਹੇ ਦੇ ਪਿੰਡ ਮਮੂਸੇ ਹੋਇਆ ਸੀ | ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ ਨੂੰ ਹੈ ਅਤੇ ਸਿੱਧੂ ਦੇ ਪਰਿਵਾਰ ਵਲੋਂ ਜਨਮਦਿਨ ਮਨਾਇਆ ਜਾਵੇਗਾ | ਸਿੱਧੂ ਮੂਸੇਵਾਲਾ ਨਾ ਹੀ ਸਿਰਫ ਪੰਜਾਬ ‘ਚ ਬਲਕਿ ਪਾਕਿਸਤਾਨ ਅਤੇ ਵਿਦੇਸ਼ ‘ਚ ਕਾਫ਼ੀ ਮਸ਼ਹੂਰ ਸੀ| |

ਸਿੱਧੂ ਮੂਸੇਵਾਲਾ ਦੀ ਮੌਤ

ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਮੂਸੇਵਾਲਾ ਦੀ ਕਾਰ ਵਿੱਚ ਲਗਾਤਾਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਰ ਜਨਮ ਦਿਨ ਤੋਂ ਕੁੱਝ ਦਿਨ ਪਹਿਲਾ ਹੀ ਦੁਨੀਆ  ਨੂੰ ਅਲਵਿਦਾ ਕਹਿਣਾ ਪਿਆ |

 

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਹੋਈ ਭਾਵੁਕ 

ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਮਾਤਾ ਚਰਨ ਕੌਰ ਤੇ ਸੋਸ਼ਲ ਮੀਡਿਆ ਤੇ ਪੋਸਟ ਪਾਈ ਹੈ ਜਿਸ ਵਿਚ ਲਿਖਿਆ ਕਿ “ਸ਼ੁੱਭ ਪੁੱਤ ਅੱਜ ਪੂਰੇ 730 ਦਿਨ 17532 ਘੰਟੇ 1051902 ਮਿੰਟ ਤੇ 63115200 ਸੈਕਿੰਡ ਗੁਜ਼ਰ ਗਏ ਆ ਪੁੱਤ ਤੁਹਾਨੂੰ ਘਰ ਦੀ ਦਹਿਲੀਜ਼ ਲੰਘੇ ਨੂੰ ਮੇਰੀਆਂ ਅਰਦਾਸਾਂ ਤੇ ਮੰਨਤਾਂ ਦ ਸੁੱਚਾ ਢਲਦੀ ਸ਼ਾਮ ਨਾਲ ਸਾਡੇ ਬਿਨਾ ਕਿਸੇ ਗੁਨਾਹ ਤੋਂ ਬਣੇ ਦੁਸ਼ਮਣਾ ਨੇ ਮੇਰੀ ਕੁੱਖ ਚੋ ਖੋਹ ਲਿਆ ਤੇ ਪੁੱਤ ਅਜਿਹਾ ਹਨੇਰਾ ਕੀਤਾ ਜਿਸ ਮਗਰੋਂ ਉਮੀਦ ਦਾ ਸੂਰਜ ਚੜਨ ਦੀ ਉਮੀਦ ਖੁਦ ਉਮੀਦ ਨੂੰ ਵੀ ਨਹੀਂ ਸੀ, ਪਰ….

 

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ 

ਸਿੱਧੂ ਨੂੰ ਯਾਦ ਕਰਕੇ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕੀਤੀ ਹੈ ਜਿਸ ‘ਚ ਲਿਖਿਆ ਹੋਇਆ justice for sidhu moose wala

 

ਗਾਇਕਾ ਅਫਸਾਨਾ ਖਾਨ ਨੇ ਸਿੱਧੂ ਨੂੰ ਕੀਤਾ ਯਾਦ

ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਭੈਣ ਅਤੇ ਗਾਇਕਾ ਅਫਸਾਨਾ ਖਾਨ ਨੇ ਆਪਣੇ ਭਰਾ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ, ”ਮਿਸ ਯੂ ਵਧੇ ਭਾਈ”, ਇਸ ਦੇ ਨਾਲ ਹੀ ਅਫਸਾਨਾ ਖਾਨ ਨੇ ਇਸ ਪੋਸਟ ਦੇ ਨਾਲ ਸਿੱਧੂ ਨੂੰ ਟੈਗ ਕੀਤਾ ਹੈ|

 

ਸਿੱਧੂ ਮੂਸੇਵਾਲਾ ਦੀ ਯਾਦ ”ਚ ਰਾਜਾ ਵੜਿੰਗ ਨੇ ਕਿ ਲਿਖਿਆ…..

ਪੰਜਾਬੀ ਗਾਇਕ ਸਿੱਧ ਮੂਸੇਵਾਲਾ ਦੇ ਕਤਲ ਨੂੰ ਅੱਜ 2 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਚੋਣਾਂ 2024 ਲਈ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਸਿੱਧ ਮੂਸੇਵਾਲਾ ਨੂੰ ਯਾਦ ਕੀਤਾ ਹੈ। ਉਨ੍ਹਾਂ ਲਿਖਿਆ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਸਾਰਿਆਂ ਦੇ ਦਿਲਾਂ ਵਿੱਚ ਰਹੇਗਾ।

ਰਾਜਾ ਵੜਿੰਗ ਨੇ ਲਿਖਿਆ, “ਅੱਖਾਂ ਤੋਂ ਡਿੱਗਣ ਵਾਲੇ ਹੰਝੂ ਕਦੇ ਨਹੀਂ ਰੋਕ ਸਕਦੇ, ਜਵਾਨੀ ਵਿੱਚ ਗੁਆਚਣ ਵਾਲੇ ਨਾਇਕਾਂ ਦਾ ਦੁੱਖ ਸਹਿਣ ਨਹੀਂ ਕੀਤਾ ਜਾ ਸਕਦਾ। ਯਾਰਾ ਤੈਨੂੰ ਮਿਸ ਕਰੋ… ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੋਗੇ।” ਦੱਸ ਦੇਈਏ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਮਾਨਸਾ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਹਾਰ ਗਏ ਸਨ। 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।