Punjab
ਸਿੱਧੂ ਮੂਸੇਵਾਲੇ ਨੇ ਬਣਾਤਾ ਇੱਕ ਹੋਰ ਰਿਕਾਰਡ, ਵਰਲਡ ‘ਚ ਸਭ ਤੋਂ ਵੱਧ ਸੁਣੇ ਜਾਣ ਵਾਲੇ ਟਾਪ ਰੈਪਰਾਂ ਦੀ ਲਿਸ਼ਟ ‘ਚ ਨਾਮ ਸ਼ਾਮਿਲ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਮਿਊਜ਼ਿਕ ਇੰਡਸਟ੍ਰੀ ‘ਤੇ ਛਾਇਆ ਹੋਇਆ ਹੈ , ਹਾਲਾਂਕਿ ਮੂਸੇਵਾਲਾ ਵਲੋਂ ਕਾਫੀ ਰਿਕਾਰਡ ਆਪਣੇ ਨਾਮ ਕੀਤੇ ਹਨ, ਪਰ ਹੁਣ ਇੱਕ ਹੋਰ ਰਿਕਾਰਡ ਸਿੱਧੂ ਮੂਸੇਵਾਲਾ ਨੇ ਆਪਣੇ ਨਾਮ ਕਰ ਲਿਆ, ਜਿਸ ਚ ਦੁਨੀਆ ‘ਚ ਸਭ ਤੋਂ ਵੱਧ ਸੁਣੇ ਜਾਨ ਵਾਲੇ ਟਾਪ ਰੇਪਰਾਂ ‘ਚ ਮੂਸੇਵਾਲਾ ਦਾ ਨਾਮ ਪੰਜਵੇਂ ਨੰਬਰ ਤੇ ਆਇਆ। ਹਿਪ ਹੌਪ ਬਾਏ ਦਿ ਨੰਬਰਸ’ ਦੇ ਟਵਿਟਰ ਹੈਂਡਲ ਨੇ ਹਾਲ ਹੀ ‘ਚ ਜਾਣਕਾਰੀ ਦਿੱਤੀ ਤੇ ਇੱਕ ਟਵੀਟ ਸਾਂਝਾ ਕੀਤਾ ਹੈ। ਇਸ ਟਵੀਟ ‘ਚ Highest Streamed Rappers In 2022 ਦੀ ਲਿਸਟ ਸਾਂਝੀ ਕੀਤੀ ਗਈ ਹੈ। ਟਾਪ 10 ਰੈਪਰਸ ਦੀ ਇਸ ਲਿਸਟ ‘ਚ ਦੁਨੀਆ ਭਰ ਤੋਂ ਵੱਡੇ-ਵੱਡੇ ਰੈਪਰਸ ਦੇ ਨਾਂ ਹਨ। ਮਾਣ ਵਾਲੀ ਗੱਲ ਇਹ ਹੈ ਕਿ ਸਿੱਧੂ ਮੂਸੇ ਵਾਲਾ ਨੇ ਇਸ ਲਿਸਟ ‘ਚ 5ਵਾਂ ਸਥਾਨ ਹਾਸਲ ਕੀਤਾ ਹੈ।