Corona Virus
ਪਾਕਿਸਤਾਨ ‘ਚ ਫ਼ਸੇ ਸਿੱਖ ਪਰਿਵਾਰ ਨੇ ਲਗਾਈ ਸਰਕਾਰ ਨੂੰ ਮਦਦ ਦੀ ਗੁਹਾਰ

ਅੰਮ੍ਰਿਤਸਰ , 27ਮਈ : ਕੋਰੋਨਾ ਮਹਾਂਮਾਰੀ ਕਾਰਨ ਕਿੰਨ੍ਹੇ ਹੀ ਪਰਿਵਾਰ ਆਪਣਿਆਂ ਤੋਂ ਦੂਰ ਫਸ ਕੇ ਰਹਿ ਗਏ। ਆਪਣੀਆਂ ਤੋਂ ਦੂਰ ਫ਼ਸੇ ਪਰਿਵਾਰਾਂ ਕੋਲ ਸਿਵਾਏਮਦਦ ਦੀ ਗੁਹਾਰ ਤੋਂ ਕੁਝ ਨਹੀਂ ਹੈ। ਅਜਿਹਾ ਹੀ ਇੱਕ ਗੁਰੂ ਨਗਰੀ ਅੰਮ੍ਰਿਤਸਰ ਤੋਂ ਹੈ ਜੋ ਪਾਕਿਸਤਾਨ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ।ਜਿੰਨਾਂ ਨੇ 25 ਮਾਰਚ ਤਾਰੀਖ ਨੂੰ ਵਾਪਿਸ ਆਉਣਾ ਸੀ, ਪਰ 22 ਮਾਰਚ ਨੂੰ ਦੇਸ਼ ‘ਚ ਲੌਕਡਾਊਨ ਲੱਗ ਗਿਆ। ਜਿਸ ਕਾਰਨ ਪਰਿਵਾਰ ਆਪਣੇ ਬੱਚਿਆਂ ਤੋਂ ਦੂਰਪਾਕਿਸਤਾਨ ‘ਚ ਫਸ ਗਿਆ। ਪਾਕਿਸਤਾਨ ‘ਚ ਫ਼ਸੇ ਸਤਬੀਰ ਸਿੰਘ ਦੇ ਬੇਟੇ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਤੇ ਮਾਤਾ ਦੀਆਂ ਦਵਾਈਆਂ ਚੱਲ ਰਹੀਆਂ ਨੇ ਜੋਪਾਕਿਸਤਾਨ ਚੋਂ ਨਹੀਂ ਮਿਲ ਰਹੀਆਂ , ਉਹਨਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।